ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ 22 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੈਸ਼ਨ ’ਚ ਗੇਂਦ ’ਤੇ ਲਾਰ ਲਗਾਉਣ ’ਤੇ ਪਾਬੰਦੀ ਹਟਾ ਸਕਦਾ ਹੈ। ਬੀ. ਸੀ. ਸੀ. ਆਈ. ਵਿਚ ਇਸ ਪ੍ਰਸਤਾਵ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਮੁੰਬਈ ’ਚ ਵੀਰਵਾਰ ਨੂੰ ਆਈ. ਪੀ. ਐੱਲ. ਦੀਆਂ ਸਾਰੀਆਂ ਟੀਮਾਂ ਦੇ ਕਪਤਾਨਾਂ ਸਾਹਮਣੇ ਇਸ ਨੂੰ ਰੱਖਿਆ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਕੋਰੋਨਾ ਮਹਾਮਾਰੀ ਦੌਰਾਨ ਅਹਿਤੀਆਤ ਦੇ ਤੌਰ ’ਤੇ ਗੇਂਦ ਨੂੰ ਚਮਕਾਉਣ ਲਈ ਉਸ ’ਤੇ ਲਾਰ ਲਾਉਣ ਦੇ ਵਰ੍ਹਿਆਂ ਪੁਰਾਣੇ ਰਿਵਾਜ਼ ’ਤੇ ਪਾਬੰਦੀ ਲਾ ਦਿੱਤੀ ਸੀ। ਆਈ. ਸੀ. ਸੀ. ਨੇ 2022 ਵਿਚ ਇਹ ਪਾਬੰਦੀ ਸਥਾਈ ਕਰ ਦਿੱਤੀ।
ਆਈ. ਪੀ. ਐੱਲ. ਨੇ ਵੀ ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਪਾਬੰਦੀ ਨੂੰ ਖੇਡਣ ਦੀਆਂ ਸ਼ਰਤਾਂ ’ਚ ਸ਼ਾਮਲ ਕੀਤਾ ਪਰ ਆਈ. ਪੀ. ਐੱਲ. ਦੇ ਦਿਸ਼ਾ-ਨਿਰਦੇਸ਼ ਆਈ. ਸੀ. ਸੀ. ਦੇ ਅਧਿਕਾਰ ਖੇਤਰ ਤੋਂ ਪਰੇ ਹਨ। ਬੀ. ਸੀ. ਸੀ. ਆਈ. ਦੇ ਇਕ ਆਲਾ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਗੇਂਦ ’ਤੇ ਲਾਰ ਲਾਉਣੀ ਆਮ ਗੱਲ ਸੀ। ਹੁਣ ਕੋਰੋਨਾ ਦਾ ਖਤਰਾ ਨਹੀਂ ਹੈ ਤਾਂ ਆਈ. ਪੀ. ਐੱਲ. ਵਿਚ ਗੇਂਦ ’ਤੇ ਲਾਰ ਲਾਉਣ ’ਤੇ ਪਾਬੰਦੀ ਹਟਾਉਣ ’ਚ ਕੋਈ ਬੁਰਾਈ ਨਹੀਂ ਹੈ।
ਇਹ ਵੀ ਪੜ੍ਹੋ : ਵਿਰਾਟ ਘੱਟ ਛੱਕੇ ਲਾਉਂਦੇ ਨੇ? ਦੂਰ ਕਰ ਲਵੋ ਗਲਤਫਹਿਮੀ! ਇਸ ਸਾਲ ਰੋਹਿਤ ਦਾ ਰਿਕਾਰਡ ਤੋੜ ਸਕਦੇ ਨੇ ਕੋਹਲੀ
ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਲਾਲ ਗੇਂਦ ਦੀ ਕ੍ਰਿਕਟ ’ਤੇ ਇਸ ਦਾ ਕਾਫੀ ਪ੍ਰਭਾਵ ਹੁੰਦਾ ਹੈ ਅਤੇ ਸਫੇਦ ਗੇਂਦ ਦੇ ਫਾਰਮੈਟ ’ਚ ਵੀ ਇਸ ਨਾਲ ਗੇਂਦਬਾਜ਼ਾਂ ਨੂੰ ਥੋੜੀ ਮਦਦ ਮਿਲਦੀ ਹੈ। ਆਈ. ਪੀ. ਐੱਲ. ਵਿਚ ਇਸ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਦੇਖਦੇ ਹਾਂ ਕਿ ਕਪਤਾਨ ਕੀ ਤੈਅ ਕਰਦੇ ਹਨ।
ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੌਰਾਨ ਭਾਰਤ ਦੇ ਤਜੁਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕਿਹਾ ਸੀ ਕਿ ਗੇਂਦ ’ਤੇ ਲਾਰ ਲਾਉਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਪੂਰੀ ਤਰ੍ਹਾਂ ਬੱਲੇਬਾਜ਼ਾਂ ਦੇ ਪੱਖ ’ਚ ਹੋ ਜਾਵੇਗਾ। ਦੱਖਣੀ ਅਫਰੀਕਾ ਦੇ ਵੇਨੋਰਨ ਫਿਲੈਂਡਰ ਅਤੇ ਨਿਊਜ਼ੀਲੈਂਡ ਦੇ ਟਿਮ ਸਾਉਦੀ ਨੇ ਵੀ ਇਸ ਦਾ ਸਮਰਥਣ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੁਜਵੇਂਦਰ ਤਲਾਕ ਲਈ ਜਿੰਨੇ ਕਰੋੜ ਧਨਸ਼੍ਰੀ ਨੂੰ ਦੇਣਗੇ, IPL ਤੋਂ ਸਿਰਫ਼ ਇੰਨੇ ਘੰਟਿਆਂ 'ਚ ਹੀ ਕਮਾ ਲੈਣਗੇ
NEXT STORY