ਟੋਕੀਓ— ਕੋਰੋਨਾ ਮਹਾਮਾਰੀ ਕਾਰਨ ਆਗਮੀ ਟੋਕੀਓ ਓਲੰਪਿਕ ਤੇ ਪੈਲਾਲੰਪਿਕ ਖੇਡਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਲਾਂਚ ਕੀਤੀ ਗਈ ਆਨਲਾਈਨ ਪਟੀਸ਼ਨ ’ਤੇ 4 ਲੱਖ ਤੋਂ ਵੱਧ ਲੋਕਾਂ ਨੇ ਸਾਈਨ ਕਰ ਦਿੱਤੇ ਹਨ। ਜਾਪਾਨ ਦੇ ਇਕ ਵੱਕਾਰੀ ਵਕੀਲ ਤੇ ਰਾਜਨੇਤਾ ਕੇਨਜੀ ਉਤਸੁਨੋਮੀਆ ਨੇ 5 ਮਈ ਨੂੰ ਇਹ ਆਨਲਾਈਨ ਪਟੀਸ਼ਨ ਪੇਸ਼ ਕੀਤੀ ਸੀ। ਇਸ ’ਚ ਕਿਹਾ ਗਿਆ ਹੈ ਕਿ ਆਯੋਜਕ ਮੌਜੂਦਾ ਸਮੇਂ ’ਚ ਜ਼ਬਰਦਸਤੀ ਟੋਕੀਓ ਓਲੰਪਿਕ ’ਤੇ ਜ਼ੋਰ ਦੇ ਰਹੇ ਹਨ ਜਦਕਿ ਟੋਕੀਓ ਤੇ ਜਾਪਾਨ ਦੇ ਹੋਰਨਾ ਸੂਬਿਆਂ ਦੇ ਨਾਲ-ਨਾਲ ਦੁਨੀਆ ਭਰ ਦੇ ਸਾਰੇ ਦੇਸ਼ ਕੋਵਿਡ-19 ਦੇ ਜਾਨਲੇਵਾ ਵਾਇਰਸ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ’ਚ 'ਚੈੱਸ' ਖਿਡਾਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰੀ ਨੌਕਰੀਆਂ ਨੇ ਜਗਾਈ ਨਵੀਂ ਉਮੀਦ
NEXT STORY