ਪਣਜੀ— ਟੋਕੀਓ ਓਲੰਪਿਕ ਦੇ ਲਈ ਜਾਣ ਵਾਲੇ ਭਾਰਤੀ ਤੀਰਅੰਦਾਜ਼ਾਂ ਨੂੰ ਬੁੱਧਵਾਰ ਨੂੰ ਕੋਵਿਡ-19 ਦਾ ਦੂੂਜਾ ਟੀਕਾ ਵੀ ਲਗ ਗਿਆ। ਰਿਕਰਵ ਤੀਰਅੰਦਾਜ਼ਾਂ ਦੇ ਰਾਸ਼ਟਰੀ ਕੈਂਪ ਦਾ ਆਯੋਜਨ ਕਰ ਰਹੇ ਫ਼ੌਜੀ ਅਦਾਰੇ (ਏ. ਐੱਸ. ਆਈ.) ਦੀ ਪਹਿਲ ’ਤੇ ਫ਼ੌਜੀ ਹਸਪਤਾਲ ’ਚ ਸਾਰੇ ਅੱਠ ਸੀਨੀਅਰ ਤੀਰਅੰਦਾਜ਼ਾਂ, ਕੋਚਾਂ ਤੇ ਸਹਿਯੋਗੀ ਸਟਾਫ਼ ਨੂੰ ਦੂਜਾ ਟੀਕਾ ਲਾਇਆ ਗਿਆ।
ਇਹ ਵੀ ਪੜ੍ਹੋ : ਰਾਜਸਥਾਨ ਰਾਇਲਸ ਦੀਆਂ ਨਜ਼ਰਾਂ ਦੂਜੀ ਵਾਰ ਖ਼ਿਤਾਬ ਜਿੱਤਣ ’ਤੇ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ
ਅੱਠ ਤੀਰਅੰਦਾਜ਼ਾਂ ’ਚ ਪੁਰਸ਼ ਵਰਗ ’ਚ ਅਤਨੂ ਦਾਸ, ਤਰੁਣਦੀਪ ਰਾਏ, ਪ੍ਰਵੀਣ ਜਾਧਵ ਤੇ ਬੀ. ਧੀਰਜ (ਰਿਜ਼ਰਵ) ਜਦਕਿ ਮਹਿਲਾ ਵਰਗ ’ਚ ਦੀਪਿਕਾ ਕੁਮਾਰੀ, ਅੰਕਿਤਾ ਭਗਤ, ਕੋਮੋਲਿਕਾ ਬਾਰੀ ਤੇ ਮਧੂ ਵੇਦਵਾਨ (ਰਿਜ਼ਰਵ) ਸ਼ਾਮਲ ਹਨ। ਅਤਨੂ ਨੇ ਸੋਸ਼ਲ ਮੀਡੀਆ ’ਤੇ ਟੀਕਾਕਰਨ ਦੀ ਤਸਵੀਰ ਦੇ ਨਾਲ ਲਿਖਿਆ, ‘‘ਦੂਜਾ ਤੇ ਆਖ਼ਰੀ ਟੀਕਾ ਵੀ ਲਗ ਗਿਆ ਹੈ। ਸਾਰੀਆਂ ਚੀਜ਼ਾਂ ਨੂੰ ਆਸਾਨ ਬਣਾਉਣ ਲਈ ਫ਼ੌਜ ਖੇਡ ਅਦਾਰੇ ਦਾ ਧੰਨਵਾਦ।’’
ਇਹ ਵੀ ਪੜ੍ਹੋ : ਆਨਲਾਈਨ ਰੰਮੀ : ਭਾਰਤ ’ਚ ਸਭ ਤੋਂ ਲੋਕਪਿ੍ਰਯ ਕਾਰਡ ਗੇਮ
ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਦੀਪਿਕਾ ਕੁਮਾਰੀ ਤੇ ਭਾਰਤ ਦੇ ਸਭ ਤੋਂ ਸੀਨੀਅਰ ਤੀਰਅੰਦਾਜ਼ ਤਰੁਣਦੀਪ ਰਾਏ ਨੇ ਵੀ ਟੀਕਾਕਰਨ ਦੀ ਤਸਵੀਰ ਸਾਂਝੀ ਕੀਤੀ। ਭਾਰਤੀ ਟੀਮ 19 ਅਪ੍ਰੈਲ ਤੋਂ ਗਵਾਟੇਮਾਲਾ ਸਿਟੀ ’ਚ ਹੋਣ ਵਾਲੇ ਵਿਸ਼ਵ ਕੱਪ ਪੜਾਅ ਇਕ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ ਜੋ ਕੋਵਿਡ-19 ਮਹਾਮਾਰੀ ਦੇ ਕਾਰਨ ਬ੍ਰੇਕ ਦੇ ਬਾਅਦ ਸੀਨੀਅਰ ਟੀਮ ਦਾ ਪਹਿਲਾ ਟੂਰਨਾਮੈਂਟ ਹੋਵੇਗਾ। ਫ਼ੌਜ ਨੇ ਇਸ ਤੋਂ ਪਹਿਲਾਂ ਭਾਰਤ ਦੇ 35 ਚੋਟੀ ਦੇ ਉਭਰਦੇ ਖਿਡਾਰੀਆਂ ਨੂੰ ਕੋਵਿਡ-19 ਟੀਕਾ ਲਾਇਆ ਸੀ ਜਿਸ ’ਚ ਓਲੰਪਿਕ ਕੁਆਲੀਫ਼ਿਕੇਸ਼ਨ ਦੀ ਤਿਆਰੀ ਕਰ ਰਹੇ ਖਿਡਾਰੀ ਵੀ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਜਸਥਾਨ ਰਾਇਲਸ ਦੀਆਂ ਨਜ਼ਰਾਂ ਦੂਜੀ ਵਾਰ ਖ਼ਿਤਾਬ ਜਿੱਤਣ ’ਤੇ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ
NEXT STORY