ਟੋਕੀਓ– ਟੋਕੀਓ ਓਲੰਪਿਕ ਦੇ ਟੈਨਿਸ ਆਯੋਜਨ ਸਥਲ ਦੇ ਬਾਹਰ ਲਗਭਗ 10 ਲੋਕਾਂ ਦੇ ਸਮੂਹ ਨੇ ਵਿਰੋਧ ਪ੍ਰਦਰਸ਼ਨ ਕੀਤਾ ਜਿੱਥੇ ਪੁਰਸ਼ ਸਿੰਗਲ ਦਾ ਸੋਨ ਤਮਗ਼ੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਸੀ। ਇਹ ਸਮੂਹ ਮਾਇਕ ’ਤੇ ਬੋਲ ਰਿਹਾ ਸੀ ‘ਹੁਣ ਹੋਰ ਓਲੰਪਿਕ ਨਹੀਂ’ ਤੇ ‘ਖੇਡਾਂ ਨੂੰ ਖੇਡਣਾ ਬੰਦ ਕਰੋ।’
ਇਕ ਪ੍ਰਦਰਸ਼ਨਕਾਰੀ ਨੇ ਪੱਟੀ ਹੱਥ ’ਚ ਲਈ ਹੋਈ ਸੀ ਜਿਸ ’ਤੇ ਲਿਖਿਆ ਸੀ, ‘‘ਖੇਡਾਂ ਨੂੰ ਖੇਡਣਾ ਬੰਦ ਕਰੋ। ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੈਂਟਰ ਕੋਰਟ ਸਟੇਡੀਅਮ ’ਚ ਸੁਣੀ ਜਾ ਸਕਦੀ ਸੀ ਜਿੱਥੇ ਜਰਮਨੀ ਦੇ ਐਲੇਜ਼ੈਂਡਰ ਜਵੇਰੇਵ ਤੇ ਰੂਸ ਓਲੰਪਿਕ ਕਮੇਟੀ ਦੇ ਕਰੇਨ ਖਚਾਨੋਵ ਵਿਚਾਲੇ ਸੋਨ ਤਮਗ਼ੇ ਦਾ ਮੁਕਾਬਲਾ ਚਲ ਰਿਹਾ ਸੀ। ਇਸ ਵਿਰੋਧ ਪ੍ਰਦਰਸ਼ਨ ਨਾਲ ਹਾਲਾਂਕਿ ਖੇਡ ਪ੍ਰਭਾਵਿਤ ਨਹੀਂ ਹੋਇਆ। ਪੁਲਸ ਨੇ ਇਸ ਤੋਂ ਬਾਅਦ ਦਖ਼ਲ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਉਸ ਸਥਾਨ ਤੋਂ ਦੂਰ ਕਰ ਦਿੱਤਾ।
ਟੋਕੀਓ ਓਲੰਪਿਕ ਤੋਂ ਪਰਤੀ ਮਨੂ ਭਾਕਰ ਨੇ ਹਾਰ ਦਾ ਠੀਕਰਾ ਭੰਨਿਆ ਸਾਬਕਾ ਕੋਚ ਜਸਪਾਲ ਰਾਣਾ ’ਤੇ, ਜਾਣੋ ਪੂਰਾ ਮਾਮਲਾ
NEXT STORY