ਮੁੰਬਈ- ਉਨ੍ਹਾਂ ਸਾਰੇ ਬੱਲੇਬਾਜ਼ਾਂ 'ਚ, ਜਿਨ੍ਹਾਂ ਨੇ ਇਸ ਸੀਜ਼ਨ ਘੱਟੋ-ਘੱਟ 150 ਗੇਂਦਾਂ ਦਾ ਸਾਹਮਣਾ ਕੀਤਾ ਹੈ, ਕੇਨ ਵਿਲੀਅਮਸਨ 100 ਤੋਂ ਘੱਟ ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। 11 ਪਾਰੀਆਂ ਦੇ ਬਾਅਦ ਉਹ 20 ਤੋਂ ਘੱਟ ਦੀ ਔਸਤ ਨਾਲ ਬੱਲੇਬਾਜ਼ੀ ਕਰ ਰਹੇ ਹਨ। ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਦਿੱਤੇ ਗਏ 193 ਦੇ ਟੀਚੇ ਦਾ ਪਿੱਛਾ ਕਰਦੇ ਕਰਨ ਲਈ ਜਦੋਂ ਸਨਰਾਈਜ਼ਰਜ਼ ਹੈਦਰਬਾਦ ਦੀ ਸਲਾਮੀ ਜੋੜੀ ਮੈਦਾਨ 'ਚ ਉਤਰੀ, ਵਿਲੀਅਮਸਨ ਬਿਨਾ ਕੋਈ ਗੇਂਦ ਖੇਡੇ ਹੀ ਆਊਟ ਹੋ ਗਏ।
ਇਹ ਵੀ ਪੜ੍ਹੋ : ਟੀ20 'ਚ ਬਤੌਰ ਕਪਤਾਨ 6,000 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਧੋਨੀ, ਪਹਿਲੇ ਨੰਬਰ 'ਤੇ ਹੈ ਇਹ ਖਿਡਾਰੀ
ਉਹ ਕਰੋ ਜਾਂ ਮਰੋ ਦੇ ਮੁਕਾਬਲੇ 'ਚ 67 ਦੌੜਾਂ ਨਾਲ ਹਾਰ ਗਏ। ਪਲੇਅ ਆਫ਼ 'ਚ ਪੁੱਜਣ ਲਈ ਸਨਰਾਈਜ਼ਰਜ਼ ਨੂੰ ਹੁਣ ਆਪਣੇ ਬਾਕੀ ਤਿੰਨੋ ਮੁਕਾਬਲਿਆਂ 'ਚ ਜਿੱਤ ਦਰਜ ਕਰਨੀ ਹੋਵੇਗੀ। ਵਿਲੀਅਮਸਨ ਦੀ ਫਾਰਮ ਤੇ ਉਸ ਦੇ ਬੱਲੇਬਾਜ਼ੀ ਸਥਾਨ 'ਚ ਬਦਲਾਅ ਦੀ ਗੁੰਜਾਇਸ਼ ਨੂੰ ਲੈ ਕੇ ਟੀਮ ਦੇ ਮੁੱਖ ਕੋਚ ਟਾਮ ਮੂਡੀ ਓਨੇ ਫ਼ਿਕਰਮੰਦ ਨਹੀਂ ਦਿਖਾਈ ਦਿੱਤੇ। ਉਨ੍ਹਾਂ ਨੂੰ ਉਮੀਦ ਹੈ ਕਿ ਵਿਲੀਅਮਸਨ ਛੇਤੀ ਹੀ ਇਸ ਸੀਜ਼ਨ 'ਚ ਆਪਣਾ ਪ੍ਰਭਾਵ ਛੱਡਣਗੇ।
ਇਹ ਵੀ ਪੜ੍ਹੋ : ਕਨੇਰੀਆ ਦਾ ਵੱਡਾ ਇਲਜ਼ਾਮ, ਅਫ਼ਰੀਦੀ ਕਹਿੰਦੇ ਸਨ ਇਸਲਾਮ ਕਬੂਲੋ ਵਰਨਾ ਟੀਮ 'ਚ ਖੇਡਣ ਨਹੀਂ ਦੇਵਾਂਗਾ
ਵਿਲੀਅਮਸਨ ਦੀ ਜਗ੍ਹਾ ਰਾਹੁਲ ਤ੍ਰਿਪਾਠੀ ਤੋਂ ਪਾਰੀ ਦੀ ਸ਼ੁਰੂਆਤ ਕਰਾਉਣ ਦੇ ਸਵਾਲ 'ਤੇ ਮੂਡੀ ਨੇ ਕਿਹਾ, 'ਅਸੀਂ ਇਸ ਬਾਰੇ ਸੋਚਿਆ ਜ਼ਰੂਰ ਸੀ, ਪਰ ਸਾਨੂੰ ਲੱਗਾ ਕਿ ਤ੍ਰਿਪਾਠੀ, ਐਡੇਨ ਮਾਰਕਰਮ ਤੇ ਨਿਕੋਲਸ ਪੂਰਨ ਤਿੰਨ-ਚਾਰ ਤੇ ਪੰਜਵੇਂ ਨੰਬਰ 'ਤੇ ਸਾਡੀ ਬੱਲੇਬਾਜ਼ੀ ਨੂੰ ਵਧ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ। ਅੱਜ ਕੇਨ ਨੇ ਇਕ ਵੀ ਗੇਂਦ ਦਾ ਸਾਹਮਣਾ ਨਹੀਂ ਕੀਤਾ, ਲਿਹਾਜ਼ਾ ਅੱਜ ਦੀ ਆਧਾਰ 'ਤੇ ਉਨ੍ਹਾਂ ਦੀ ਫ਼ਾਰਮ ਨੂੰ ਲੈ ਕੇ ਸਵਾਲ ਖੜ੍ਹੇ ਕਰਨਾ ਸਹੀ ਨਹੀਂ ਹੈ। ਅਸੀਂ ਉਨ੍ਹਾਂ ਨੂੰ ਬੈਕ ਕਰਦੇ ਹਾਂ, ਉਹ ਇਕ ਵਰਲਡ ਕਲਾਸ ਪਲੇਅਰ ਹੈ। ਇਸ ਸੀਜ਼ਨ 'ਚ ਜ਼ਰੂਰ ਇਕ ਪਲ ਆਵੇਗਾ ਜਦੋਂ ਉਹ ਆਪਣੀ ਛਾਪ ਛੱਡ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਕੋਲਕਾਤਾ ਨੇ ਮੁੰਬਈ ਨੂੰ ਦਿੱਤਾ 166 ਦੌੜਾਂ ਦਾ ਟੀਚਾ
NEXT STORY