ਲੰਡਨ— ਟੈਨਿਸ ਦੇ ਬੈਡ ਬੁਆਏ ਦੇ ਨਾਂ ਨਾਲ ਮਸ਼ਹੂਰ 24 ਸਾਲਾ ਬੇਨਾਰਡ ਟਾਮਿਕ ਨੇ ਕਿਹਾ ਹੈ ਕਿ ਉਹ ਗ੍ਰੈਂਡ ਸਲੈਮ ਵਿੰਬਲਡਨ ਦੇ ਪਹਿਲੇ ਰਾਊਂਡ ਦੇ ਮੈਚ ਦੌਰਾਨ ਕਾਫੀ ਬੋਰੀਅਤ ਮਹਿਸੂਸ ਕਰ ਰਿਹਾ ਸੀ ਤੇ ਇਸ ਲਈ ਮੈਚ ਹਾਰ ਗਿਆ ਸੀ। 24 ਸਾਲਾ ਆਸਟ੍ਰੇਲੀਆ ਖਿਡਾਰੀ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਦੇ ਮੈਚ ਵਿਚ ਮਿਸ਼ਾ ਜਵੇਰੇਵ ਵਿਰੁੱਧ 6-3, 6-4, 6-3 ਨਾਲ ਹਾਰ ਕੇ ਬਾਹਰ ਹੋ ਗਿਆ ਸੀ। ਉਥੇ ਹੀ ਦੂਜਾ ਬੈਡ ਬੁਆਏ ਨਿਕ ਕ੍ਰਿਗੀਓਸ ਵੀ ਪਹਿਲੇ ਹੀ ਦੌਰ ਵਿਚ ਬਾਹਰ ਹੋ ਚੁੱਕਾ ਹੈ। ਦੋਵੇਂ ਖਿਡਾਰੀ ਕਈ ਵਾਰ ਆਪਣੇ ਬਿਆਨਾਂ ਤੇ ਵਤੀਰੇ ਲਈ ਵੀ ਸਜ਼ਾ ਭੁਗਤ ਚੁੱਕੇ ਹਨ।ਟਾਮਿਕ ਦੇ ਇਸ ਬਿਆਨ ਤੋਂ ਬਾਅਦ ਕਈ ਸਾਬਕਾ ਟੈਨਿਸ ਖਿਡਾਰੀਆਂ ਨੇ ਉਸਦੀ ਆਲੋਚਨਾ ਕੀਤੀ ਹੈ। ਆਸਟ੍ਰੇਲੀਆ ਦੇ ਚੋਟੀ ਰੈਂਕਿੰਗ ਖਿਡਾਰੀਆਂ ਵਿਚ ਸ਼ਾਮਲ ਟਾਮਿਕ ਜੂਨੀਅਰ ਆਸਟ੍ਰੇਲੀਅਨ ਤੇ ਯੂ. ਐੱਸ. ਓਪਨ ਜਿੱਤ ਚੁੱਕਾ ਹੈ ਪਰ 2015 ਤੋਂ ਬਾਅਦ ਉਸ ਨੇ ਕੋਈ ਵੀ ਖਿਤਾਬ ਨਹੀਂ ਜਿੱਤਿਆ।
ਜਰਮਨ ਖਿਡਾਰੀ ਤੋਂ ਮੈਚ ਹਾਰ ਜਾਣ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਟਾਮਿਕ ਨੇ ਕਿਹਾ ਸੀ ਕਿ ਉਹ ਇਸ ਮੈਚ ਦੌਰਾਨ ਕਾਫੀ ਬੋਰੀਅਤ ਮਹਿਸੂਸ ਕਰ ਰਿਹਾ ਸੀ ਤੇ ਮਾਨਸਿਕ ਰੂਪ ਨਾਲ ਖੇਡਣ ਨੂੰ ਤਿਆਰ ਨਹੀਂ ਸੀ।
ਇੰਗਲੈਂਡ ਦੇ ਇਸ ਖਿਡਾਰੀ ਨੇ ਲਗਾਏ ਲਗਾਤਾਰ ਤਿੰਨ ਸੈਂਕੜੇ, ਬਣਾਇਆ ਇਹ ਰਿਕਾਰਡ
NEXT STORY