ਨਵੀਂ ਦਿੱਲੀ (ਭਾਸ਼ਾ)- ਆਸਟਰੇਲੀਆਈ ਕ੍ਰਿਕਟਰ ਪੈਟ ਕਮਿੰਸ ਵੱਲੋਂ ਭਾਰਤ ਵਿਚ ਕੋਵਿਡ-19 ਰਾਹਤ ਕਾਰਜਾਂ ਲਈ ਦਾਨ ਦੇਣ ਦਾ ਐਲਾਨ ਕਰਨ ਵਾਲੇ ਇਕ ਟਵੀਟ ਨੂੰ ਇਸ ਸਾਲ ਸਭ ਤੋਂ ਵੱਧ 'ਰੀਟਵੀਟ' ਕੀਤਾ ਗਿਆ, ਜਦੋਂ ਕਿ ਵਿਰਾਟ ਕੋਹਲੀ ਵੱਲੋਂ ਆਪਣੀ ਧੀ ਦੇ ਜਨਮ ਦੀ ਜਾਣਕਾਰੀ ਦੇਣ ਵਾਲੇ ਟਵੀਟ ਨੂੰ ਸਭ ਤੋਂ ਵੱਧ 'ਲਾਈਕ' ਮਿਲੇ। ਟਵਿੱਟਰ ਦੀ 'ਓਨਲੀ ਆਨ ਟਵਿੱਟਰ': ਗੋਲਡਨ ਟਵੀਟਸ ਆਫ 2021' ਰਿਪੋਰਟ ਮੁਤਾਬਕ, 'ਹੈਸ਼ਟੈਗਸ' 'ਕੋਵਿਡ-19', 'ਕਿਸਾਨ ਪ੍ਰਦਰਸ਼ਨ', 'ਟੀਮ ਇੰਡੀਆ', 'ਟੋਕੀਓ2020', 'IPL2021', 'ਭਾਰਤ ਬਨਾਮ ਇੰਗਲੈਂਡ', 'ਮਾਸਟਰ' (ਫ਼ਿਲਮ), 'ਬਿਟਕੋਇਨ' ਅਤੇ 'ਪਰਮਿਸ਼ਨ ਟੂ ਡਾਂਸ' (ਦੱਖਣੀ ਕੋਰੀਆਈ ਬੈਂਡ ਬੀ.ਟੀ.ਐੱਸ. ਦਾ ਗੀਤ) ਸਭ ਤੋਂ ਵੱਧ ਵਰਤੇ ਗਏ ਸਨ।' ਇਹ ਰਿਪੋਰਟ 1 ਜਨਵਰੀ ਤੋਂ 15 ਨਵੰਬਰ, 2021 ਦਰਮਿਆਨ ਭਾਰਤ ਵਿਚ ਟਵਿੱਟਰ 'ਤੇ ਵਰਤੇ ਗਏ 'ਰੀਟਵੀਟ' ਅਤੇ 'ਲਾਈਕ' ਵਿਕਲਪਾਂ ਦਾ ਵਿਸ਼ਲੇਸ਼ਣ ਕਰਦੀ ਹੈ।
ਇਹ ਵੀ ਪੜ੍ਹੋ : ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ’ਚ ਮੈਡਲ ਨਾ ਜਿੱਤਣ ਕਾਰਨ ਖਿਡਾਰਨ ਨੇ ਆਪਣੀ ਹੀ ਗੰਨ ਨਾਲ ਖੁਦ ਨੂੰ ਮਾਰੀ ਗੋਲੀ
ਟਵਿੱਟਰ ਨੇ ਕਿਹਾ, 'ਕੋਵਿਡ-19 ਦੀ ਦੂਜੀ ਲਹਿਰ ਨਾਲ ਭਾਰਤ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਦੁਨੀਆ ਭਰ ਦੇ ਲੋਕ ਦੇਸ਼ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਵਿਚੋਂ ਇਕ ਆਸਟਰੇਲੀਆਈ ਕ੍ਰਿਕਟਰ ਪੈਟ ਕਮਿੰਸ ਸੀ, ਜਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਲਈ ਇਕ ਰਕਮ ਦਾਨ ਕੀਤੀ ਸੀ ਅਤੇ ਟਵਿੱਟਰ 'ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਸੀ। ਉਸ ਦੀ ਉਦਾਰਤਾ ਦੀ ਦੇਸ਼ ਦੇ ਲੋਕਾਂ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਉਹ ਭਾਰਤ ਵਿਚ 2021 ਦਾ ਸਭ ਤੋਂ ਵੱਧ 'ਰੀਟਵੀਟਡ ਟਵੀਟ' ਬਣ ਗਿਆ।' ਰਿਪੋਰਟ ਮੁਤਾਬਕ ਇਸ ਟਵੀਟ ਨੂੰ 15 ਨਵੰਬਰ ਤੱਕ 1,14,000 ਵਾਰ 'ਰੀਟਵੀਟ' ਕੀਤਾ ਗਿਆ ਅਤੇ ਨਾਲ ਹੀ ਉਹ ਇਸ ਸਾਲ ਸਭ ਤੋਂ ਵੱਧ 21,900 ਵਾਰ 'ਕੋਟ' ਕੀਤੇ ਜਾਣ ਵਾਲਾ ਟਵੀਟ ਵੀ ਬਣਿਆ।
ਇਸ ਸਾਲ ਦੇ ਸ਼ੁਰੂ ਵਿਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਕ੍ਰਿਕਟਰ ਵਿਰਾਟ ਕੋਹਲੀ ਨੇ ਟਵਿੱਟਰ 'ਤੇ ਬੇਟੀ ਦੇ ਜਨਮ ਦੀ ਘੋਸ਼ਣਾ ਕੀਤੀ ਸੀ, ਜੋ ਕਿ 2021 ਦਾ ਸਭ ਤੋਂ ਵੱਧ 538,200 ਵਾਰ 'ਲਾਈਕ' ਕੀਤਾ ਗਿਆ ਟਵੀਟ ਹੈ। ਵਿਰਾਟ ਕੋਹਲੀ ਦੇ ਪਿਛਲੇ ਸਾਲ ਆਪਣੀ ਪਤਨੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਬਾਰੇ ਜਾਣਕਾਰੀ ਦੇਣ ਵਾਲੇ ਟਵੀਟ ਨੂੰ ਵੀ 2020 ਵਿਚ ਸਭ ਤੋਂ ਵੱਧ 'ਲਾਈਕਸ' ਮਿਲੇ ਸਨ।
ਇਹ ਵੀ ਪੜ੍ਹੋ : ਹੁਣ ਕੈਨੇਡਾ ਅਤੇ ਬ੍ਰਿਟੇਨ ਨੇ ਵੀ ਕੀਤਾ ਬੀਜਿੰਗ ਓਲਪਿੰਕ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਵਿਰੋਧੀ ਟੀਕੇ ਦੀ ਪਹਿਲੀ ਖੁਰਾਕ ਲੈਣ ਸਬੰਧੀ ਕੀਤਾ ਗਿਆ ਟਵੀਟ ਇਸ ਸਾਲ ਸਰਕਾਰ ਦਾ ਸਭ ਤੋਂ 'ਰੀਟਵੀਟਡ ਟਵੀਟ' ਯਾਨੀ 'ਮੋਸਟ ਰੀਟਵੀਟਡ ਟਵੀਟ ਇਨ ਗਵਰਨਮੈਂਟ' ਬਣਿਆ। ਇਸ ਨੂੰ 45,100 ਵਾਰ 'ਰੀਟਵੀਟ' ਕੀਤਾ ਗਿਆ ਸੀ ਅਤੇ 2,25,800 'ਲਾਈਕ' ਮਿਲੇ ਸਨ।
ਖੇਡ ਸ਼੍ਰੇਣੀ ਵਿਚ, ਮਹਿੰਦਰ ਸਿੰਘ ਧੋਨੀ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਸ਼ਾਨਦਾਰ ਪਾਰੀ ਲਈ ਸ਼ੁਭਕਾਮਨਾਵਾਂ ਦੇਣ ਵਾਲੇ ਵਿਰਾਟ ਕੋਹਲੀ ਦੇ ਟਵੀਟ ਨੂੰ ਸਭ ਤੋਂ ਵੱਧ 91,600 ਵਾਰ 'ਰੀਟਵੀਟ' ਕੀਤਾ ਗਿਆ। ਇਹ ਉਹ ਟਵੀਟ ਵੀ ਸੀ ਜਿਸ ਨੂੰ 2021 ਵਿਚ ਖੇਡ ਸ਼੍ਰੇਣੀ ਵਿਚ ਸਭ ਤੋਂ ਵੱਧ 529,500 ‘ਲਾਈਕਸ’ ਮਿਲੇ ਸਨ।
ਇਹ ਵੀ ਪੜ੍ਹੋ :ਭਾਰਤ ਦੀ ਝਿਲੀ ਡਾਲਾਬਹਿੜਾ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੇਰੇਨਾ ਦਾ ਆਸਟਰੇਲੀਆਈ ਓਪਨ 'ਚ ਖੇਡਣਾ ਸ਼ੱਕੀ
NEXT STORY