ਨਵੀਂ ਦਿੱਲੀ, (ਬਿਊਰੋ)— ਵਿੰਗਰ ਰੋਮੀਓ ਫਰਨਾਂਡਿਸ ਨੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੀ ਟੀਮ ਦਿੱਲੀ ਡਾਇਨਾਮੋਸ ਦੇ ਨਾਲ ਆਪਣਾ ਕਰਾਰ ਦੋ ਸਾਲ ਦੇ ਲਈ ਵਧਾ ਦਿੱਤਾ ਹੈ ਅਤੇ ਹੁਣ ਉਹ 2019-2020 ਸੈਸ਼ਨ ਤੱਕ ਇਸ ਟੀਮ ਨਾਲ ਜੁੜੇ ਰਹਿਣਗੇ।
ਇਹ 25 ਸਾਲਾ ਫੁੱਟਬਾਲਰ ਉਨ੍ਹਾਂ ਕਈ ਖਿਡਾਰੀਆਂ 'ਚ ਸ਼ਾਮਲ ਹੈ ਜਿਸ ਦੇ ਨਾਲ ਡਾਇਨਾਮੋਸ ਨੇ ਲੰਬੇ ਸਮੇਂ ਦਾ ਕਰਾਰ ਕੀਤਾ ਹੈ ਕਿਉਂਕਿ ਕਲੱਬ ਪਿਛਲੇ ਸੈਸ਼ਨ ਦੇ ਆਪਣੇ ਪ੍ਰਮੁੱਖ ਖਿਡਾਰੀਆਂ ਨੂੰ ਟੀਮ 'ਚ ਬਣਾਏ ਰੱਖਣਾ ਚਾਹੁੰਦ ਹੈ। ਰੋਮੀਓ ਨੇ ਸੈਸ਼ਨ ਦੀ ਹੌਲੀ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ, ''ਮੈਂ ਦਿੱਲੀ ਡਾਇਨਾਮੋਸ ਦੇ ਨਾਲ ਦੋ ਸਾਲ ਤੱਕ ਬਣੇ ਰਹਿਣ ਨੂੰ ਲੈ ਕੇ ਬਹੁਤ ਖੁਸ਼ ਹਾਂ। ਪਿਛਲੇ ਸਾਲ ਇਕ ਖਿਡਾਰੀ ਦੇ ਤੌਰ 'ਤੇ ਮੈਂ ਕਾਫੀ ਸੁਧਾਰ ਕੀਤਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਕਲੱਬ ਨੂੰ ਮੇਰੇ 'ਤੇ ਭਰੋਸਾ ਹੈ।
IPL 'ਚ ਨਹੀਂ ਲੱਗੀ ਬੋਲੀ, ਖੁੱਲ੍ਹਿਆ ਕਿਸਮਤ ਦਾ ਤਾਲਾ, ਵੱਡਾ ਟੂਰਨਾਮੈਂਟ ਖੇਡਣ ਦਾ ਮਿਲਿਆ ਮੌਕਾ
NEXT STORY