ਦੁਬਈ, (ਭਾਸ਼ਾ)– ਤੇਜ਼ ਗੇਂਦਬਾਜ਼ ਰਾਜ ਲਿੰਬਾਨੀ ਨੇ 13 ਦੌੜਾਂ ਦੇ ਕੇ 7 ਵਿਕਟਾਂ ਲਈਆਂ, ਜਿਨ੍ਹਾਂ ਦੀ ਮਦਦ ਨਾਲ ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਨੇਪਾਲ ਨੂੰ 21.1 ਓਵਰਾਂ ਵਿਚ ਸਿਰਫ 52 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਆਲਰਾਊਂਡਰ ਅਰਸ਼ੀ ਕੁਲਕਰਨੀ (ਅਜੇਤੂ 43) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਸਿਰਫ 7.1 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਅਨੁਰਾਗ ਠਾਕੁਰ ਨੂੰ ਮਿਲੇ ਬਜਰੰਗ-ਸਾਕਸ਼ੀ, ਬ੍ਰਿਜਭੂਸ਼ਣ ਨਾਲ ਜੁੜੇ ਵਿਅਕਤੀ ਨੂੰ WFI ਅਹੁਦਾ ਨਾ ਦੇਣ ਦੀ ਕੀਤੀ ਮੰਗ
ਪਿਛਲੇ ਮੈਚ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ 8 ਵਿਕਟਾਂ ਨਾਲ ਹਾਰੀ ਭਾਰਤੀ ਟੀਮ ਨੂੰ ਨਾਕਆਊਟ ਗੇੜ ਵਿਚ ਪਹੁੰਚਣ ਲਈ ਆਖਰੀ ਲੀਗ ਮੈਚ ਹਰ ਹਾਲ ਵਿਚ ਜਿੱਤਣਾ ਸੀ। ਪਹਿਲੇ ਦੋਵੇਂ ਮੈਚ ਹਾਰ ਕੇ ਨੇਪਾਲ ਪਹਿਲਾਂ ਹੀ ਦੌੜ ਵਿਚੋਂ ਬਾਹਰ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਕਲੱਬ ਟੀਮ ਦੇ ਮੁਖੀ ਨੇ ਮੈਚ ਰੈਫਰੀ ਦੇ ਮਾਰਿਆ ਮੁੱਕਾ, ਤੁਰਕੀ ਫੁੱਟਬਾਲ ਮਹਾਸੰਘ ਨੇ ਬਾਕੀ ਦੇ ਲੀਗ ਮੈਚ ਕੀਤੇ ਮੁਅੱਤਲ
ਨੇਪਾਲ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਤਕ ਨਹੀਂ ਪਹੁੰਚ ਸਕਿਆ। ਬੜੌਦਾ ਦੇ 18 ਸਾਲਾ ਤੇਜ਼ ਗੇਂਦਬਾਜ਼ ਲਿੰਬਾਨੀ ਨੇ ਕਿਸੇ ਵੀ ਨੇਪਾਲੀ ਬੱਲੇਬਾਜ਼ ਨੂੰ ਟਿਕਣ ਨਹੀਂ ਦਿੱਤਾ। ਲਿੰਬਾਨੀ ਦਾ ਇਹ ਪ੍ਰਦਰਸ਼ਨ ਹਾਲਾਂਕਿ ਅੰਡਰ-19 ਕੌਮਾਂਤਰੀ ਕ੍ਰਿਕਟ ਵਿਚ ਕਿਸੇ ਭਾਰਤੀ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਹੈ। ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਲਾਹੌਰ ਵਿਚ 2004 ਵਿਚ ਜੂਨੀਅਰ ਏਸ਼ੀਆ ਕੱਪ ਵਿਚ ਬੰਗਲਾਦੇਸ਼ ਵਿਰੁੱਧ 16 ਦੌੜਾਂ ਦੇ ਕੇ 9 ਵਿਕਟਾਂ ਲਈਆਂ ਸਨ। ਨੇਪਾਲ ਲਈ ਸਭ ਤੋਂ ਵੱਧ ਹੇਮੰਤ ਧਾਮੀ ਨੇ ਦੌੜਾਂ ਬਣਾਈਆਂ। ਉੱਥੇ ਹੀ, ਅਰਸ਼ਿਨ ਨੇ ਆਪਣੀ ਪਾਰੀ ’ਚ 5 ਛੱਕੇ ਲਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਲੱਬ ਟੀਮ ਦੇ ਮੁਖੀ ਨੇ ਮੈਚ ਰੈਫਰੀ ਦੇ ਮਾਰਿਆ ਮੁੱਕਾ, ਤੁਰਕੀ ਫੁੱਟਬਾਲ ਮਹਾਸੰਘ ਨੇ ਬਾਕੀ ਦੇ ਲੀਗ ਮੈਚ ਕੀਤੇ ਮੁਅੱਤਲ
NEXT STORY