ਬਲੋਮਫੋਂਟੇਨ, (ਭਾਸ਼ਾ)– ਲਗਾਤਾਰ ਤਿੰਨ ਜਿੱਤਾਂ ਦਰਜ ਕਰਨ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰਪੂਰ ਸਾਬਕਾ ਚੈਂਪੀਅਨ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਵਿਚ ਸੁਪਰ ਸਿਕਸ ਗੇੜ ਦੇ ਮੁਕਾਬਲੇ ਵਿਚ ਮੰਗਲਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਉਤਰੇਗੀ ਤਾਂ ਨਜ਼ਰਾਂ ਜਿੱਤ ਦੀ ਲੈਅ ਕਾਇਮ ਰੱਖਣ ’ਤੇ ਲੱਗੀਆਂ ਹੋਣਗੀਆਂ।
ਗਰੁੱਪ-ਏ ਵਿਚੋਂ ਚੋਟੀ ’ਤੇ ਰਹਿ ਕੇ ਸੁਪਰ ਸਿਕਸ ਵਿਚ ਪਹੁੰਚੀ ਭਾਰਤੀ ਟੀਮ ਲਈ ਚੰਗੀ ਗੱਲ ਇਹ ਹੈ ਕਿ ਇਸ ਮੈਦਾਨ ’ਤੇ ਅਗਲਾ ਮੈਚ ਖੇਡਣਾ ਹੈ, ਜਿੱਥੇ ਉਸ ਨੇ ਤਿੰਨੇ ਮਮੈਚ ਜਿੱਤੇ ਹਨ। ਉੱਥੇ ਹੀ, ਨਿਊਜ਼ੀਲੈਂਡ ਟੀਮ ਈਸਟ ਲੰਡਨ ਤੋਂ ਆਈ ਹੈ ਤੇ ਉਸ ਨੂੰ ਹਾਲਾਤ ਦੇ ਅਨੁਸਾਰ ਢਲਣਾ ਪਵੇਗਾ। ਭਾਰਤ ਨੇ ਬੰਗਲਾਦੇਸ਼, ਆਇਰਲੈਂਡ ਤੇ ਅਮਰੀਕਾ ਨੂੰ ਹਰਾਇਆ ਹੈ। ਪਹਿਲੇ ਮੈਚ ਵਿਚ ਬੰਗਲਾਦੇਸ਼ ਵਿਰੁੱਧ ਪ੍ਰੇਸ਼ਾਨੀ ਹੋਈ ਪਰ ਬਾਕੀ ਦੋਵੇਂ ਮੈਚਾਂ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਲਈ ਹਰ ਮੌਕੇ ’ਤੇ ਇਕ ਜਾਂ ਦੋ ਬੱਲੇਬਾਜ਼ਾਂ ਨੇ ਜ਼ਿੰਮੇਵਾਰੀ ਲੈ ਕੇ ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਭਾਰਤੀ ਡੇਵਿਸ ਕੱਪ ਟੀਮ ਲਈ ‘ਰਾਸ਼ਟਰੀ ਮੁਖੀਆਂ’ ਵਰਗੀ ਸੁਰੱਖਿਆ, ਇਸਲਾਮਾਬਾਦ 'ਚ ਲੱਗੇ 10,000 ਕੈਮਰੇ
ਤੀਜੇ ਨੰਬਰ ਦੇ ਬੱਲੇਬਾਜ਼ ਮੁਸ਼ੀਰ ਖਾਨ ਨੇ ਲਗਾਤਾਰ ਚੰਗੀਆਂ ਪਾਰੀਆਂ ਖੇਡੀਆਂ ਹਨ। ਸਰਫਰਾਜ਼ ਖਾਨ ਦੇ ਛੋਟੇ ਭਰਾ ਮੁਸ਼ੀਰ ਇਕ ਸੈਂਕੜਾ ਤੇ ਇਕ ਅਰਧ ਸੈਂਕੜੇ ਸਮੇਂਤ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਤੀਜੇ ਸਥਾਨ ’ਤੇ ਹੈ। ਆਦਰਸ਼ ਸਿੰਘ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕਿਆ ਤੇ ਹੁਣ ਉਸਦਾ ਇਰਾਦਾ ਵੱਡਾ ਸਕੋਰ ਬਣਾਉਣ ਦਾ ਹੋਵੇਗਾ। ਸਲਾਮੀ ਬੱਲੇਬਾਜ਼ ਅਰਸ਼ਿਨ ਕੁਲਕਰਨੀ ਦਾ ਅਤਾਮਵਿਸ਼ਵਾਸ ਸੈਂਕੜਾ ਲਾਉਣ ਤੋਂ ਬਾਅਦ ਵਧਿਆ ਹੋਵੇਗਾ। ਕਪਤਾਨ ਉਦੈ ਸਹਾਰਨ ਨੇ ਵੀ ਚੰਗੀਆਂ ਪਾਰੀਆਂ ਖੇਡੀਆਂ ਹਨ ਤੇ ਉਹ ਇਸ ਨੂੰ ਕਾਇਮ ਰੱਖਣਾ ਚਾਹੇਗਾ।
ਗੇਂਦਬਾਜ਼ੀ ਵਿਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨਮਨ ਤਿਵਾੜੀ ਨੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਪਿਛਲੇ ਦੋ ਮੈਚਾਂ ਵਿਚ ਉਸਨੇ 4 ਵਿਕਟਾਂ ਲਈਆਂ ਹਨ। ਖੱਬੇ ਹੱਥ ਦੇ ਸਪਿਨਰ ਸਾਮੀ ਪਾਂਡੇ ਹੁਣ ਤਕ 8 ਵਿਕਟਾਂ ਲੈ ਚੁੱਕਾ ਹੈ। ਨਿਊਜ਼ੀਲੈਂਡ ਗਰੁੱਪ-ਡੀ ਵਿਚੋਂ ਤਿੰਨ ਮੈਚਾਂ ਵਿਚੋਂ 2 ਜਿੱਤਾਂ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਪਰ ਉਸਦੇ ਬੱਲੇਬਾਜ਼ ਜੂਝਦੇ ਦਿਖਾਈ ਦਿੱਤੇ। ਅਫਗਾਨਿਸਤਾਨ ਵਿਰੁੱਧ 91 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਉਸ ਨੂੰ ਇਕ ਵਿਕਟ ਨਾਲ ਜਿੱਤ ਮਿਲੀ ਜਦਕਿ ਪਾਕਿਸਤਾਨ ਨੇ ਉਸ ਨੂੰ 10 ਵਿਕਟਾਂ ਨਾਲ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਡੇਵਿਸ ਕੱਪ ਟੀਮ ਲਈ ‘ਰਾਸ਼ਟਰੀ ਮੁਖੀਆਂ’ ਵਰਗੀ ਸੁਰੱਖਿਆ, ਇਸਲਾਮਾਬਾਦ 'ਚ ਲੱਗੇ 10,000 ਕੈਮਰੇ
NEXT STORY