ਨਿਊਯਾਰਕ (ਵਾਰਤਾ) : ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਚੌਥੀ ਸੀਡ ਜਾਪਾਨ ਦੀ ਨਾਓਮੀ ਓਸਾਕਾ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗਰੈਂਡ ਸਲੇਮ ਯੂ.ਐਸ. ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਪਹੁੰਚ ਗਏ, ਜਦੋਂ ਕਿ ਚੌਥੀ ਸੀਡ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਆਪਣਾ ਮੁਕਾਬਲਾ ਹਾਰ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਜੋਕੋਵਿਚ ਨੇ ਤੀਜੇ ਦੌਰ ਦੇ ਮੁਕਾਬਲੇ ਵਿਚ 28ਵੀਂ ਸੀਡ ਜਰਮਨੀ ਦੇ ਜਾਨ ਲੇਨਾਡਰ ਸਟਰਫ ਨੂੰ 1 ਘੰਟੇ 43 ਮਿੰਟ ਤੱਕ ਚਲੇ ਮੁਕਾਬਲੇ ਵਿਚ ਲਗਾਤਾਰ ਸੈਟਾਂ ਵਿਚ 6-3, 6-3, 6-1 ਨਾਲ ਹਰਾ ਕੇ ਚੌਥੇ ਦੌਰ ਵਿਚ ਪਰਵੇਸ਼ ਕੀਤਾ। ਜੋਕੋਵਿਚ ਨੇ ਇਸ ਮੁਕਾਬਲੇ ਵਿਚ 4 ਐਸ ਜਦੋਂਕਿ ਸਟਰਫ ਨੇ 8 ਐਸ ਲਗਾਏ। ਜੋਕੋਵਿਚ ਨੇ 34 ਵਿਨਰਸ ਲਗਾਏ ਅਤੇ ਸਟਰਫ ਨੇ 23 ਵਿਨਰਸ ਲਗਾਏ। ਜੋਕੋਵਿਚ ਦਾ ਚੌਥੇ ਦੌਰ ਵਿਚ 27ਵੇਂ ਰੈਂਕਿੰਗ ਦੇ ਸਪੇਨ ਦੇ ਪਾਬਲੋ ਕੈਰੇਨੋ ਬੁਸਤਾ ਨਾਲ ਮੁਕਾਬਲਾ ਹੋਵੇਗਾ, ਜਿਨ੍ਹਾਂ ਨੇ ਤੀਜੇ ਦੌਰ ਵਿਚ ਲਿਥੁਆਨੀਆ ਦੇ ਰਿਕਾਡਰਸ ਬੇਰਾਂਕਿਸ ਨੂੰ 6-4, 6-3, 6-2 ਨਾਲ ਹਰਾਇਆ।
ਬੀਬੀ ਵਰਗ ਵਿਚ ਇੱਥੇ 2018 ਵਿਚ ਚੈਂਪੀਅਨ ਰਹੇ ਓਸਾਕਾ ਨੇ ਯੂਕਰੇਨ ਦੀ ਮਾਰਤਾ ਕੋਸਤਿਉਕ ਨੂੰ 2 ਘੰਟੇ 33 ਮਿੰਟ ਤੱਕ ਚਲੇ ਮੁਕਾਬਲੇ ਵਿਚ 6-3, 6-7, 6-2 ਨਾਲ ਹਰਾਇਆ ਅਤੇ ਚੌਥੇ ਦੌਰ ਵਿਚ ਸਥਾਨ ਬਣਾ ਲਿਆ। ਓਸਾਕਾ ਨੇ ਕੋਸਤਿਉਕ ਖ਼ਿਲਾਫ ਪਹਿਲਾ ਸੈਟ ਆਪਣੇ ਨਾਮ ਕੀਤਾ ਪਰ ਦੂਜੇ ਸੈਟ ਵਿਚ ਉਨ੍ਹਾਂ ਨੂੰ ਆਪਣੇ ਵਿਰੋਧੀ ਤੋਂ ਸਖ਼ਤ ਚੁਣੌਤੀ ਮਿਲੀ ਅਤੇ ਉਹ 6-7 ਨਾਲ ਦੂਜੇ ਸੈਟ ਵਿਚ ਪਛੜ ਗਈ। ਤੀਜੇ ਸੈਟ ਵਿਚ ਓਸਾਕਾ ਨੇ ਦਮਦਾਰ ਤਰੀਕੇ ਨਾਲ ਵਾਪਸੀ ਕਰਦੇ ਹੋਏ ਕੋਸਤਿਉਕ ਨੂੰ ਇਕਪਾਸੜ ਅੰਦਾਜ਼ ਵਿਚ 6-2 ਨਾਲ ਪਛਾੜਿਆ ਅਤੇ ਮੁਕਾਬਲਾ ਜਿੱਤ ਲਿਆ। ਓਸਾਕਾ ਦਾ ਹੁਣ ਐਸਤੋਨਿਆ ਦੀ ਏਨੇਟ ਕੋਂਟਾਵਿਟ ਨਾਲ ਮੁਕਾਬਲਾ ਹੋਵੇਗਾ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ
NEXT STORY