ਸਪੋਰਟਸ ਡੈਸਕ- ਭਾਰਤ ਤੇ ਅਮਰੀਕਾ ਵਿਚਾਲੇ ਵਨਡੇ ਅੰਡਰ-19 ਵਿਸ਼ਵ ਕੱਪ ਦੇ ਗਰੁੱਪ ਏ ਦਾ ਪਹਿਲਾ ਮੈਚ ਜ਼ਿੰਬਾਬਵੇ ਦੇ ਬੁਲਾਵਾਇਓ ਦੇ ਕਵੀਨਜ਼ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਅਮਰੀਕਾ ਦੀ ਟੀਮ 35.2 ਓਵਰਾਂ 'ਚ 107 ਦੌੜਾਂ ਦੇ ਮਾਮੂਲੀ ਸਕੋਰ 'ਤੇ ਢਹਿ-ਢੇਰੀ ਹੋ ਗਈ।
ਅਮਰੀਕਾ ਲਈ ਨਿਤੀਸ਼ ਸੁਦੀਨੀ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਦਿੰਤ ਝਾਂਬ ਨੇ 18 ਦੌੜਾਂ, ਸਾਹਿਲ ਗਰਗ ਨੇ 16 ਦੌੜਾਂ, ਅਰਜੁਨ ਮਹੇਸ਼ ਨੇ 16 ਦੌੜਾਂ ਦਾ ਯੋਗਤਾਨ ਪਾਇਆ। ਭਾਰਤ ਵਲੋਂ ਹੇਨਿਲ ਪਟੇਲ ਨੇ 5, ਦੀਪੇਸ਼ ਦੇਵੇਂਦਰਨ ਨੇ 1, ਆਰਐੱਸ ਅੰਬਰੀਸ਼ ਨੇ 1, ਖਿਲਨ ਪਟੇਲ ਨੇ 1 ਤੇ ਵੈਭਵ ਸੂਰਿਆਵੰਸ਼ੀ ਨੇ 1 ਵਿਕਟਾਂ ਲਈਆਂ।
ਬੰਗਲਾਦੇਸ਼ ਕ੍ਰਿਕਟ 'ਚ ਬਗਾਵਤ : ਖਿਡਾਰੀਆਂ ਵੱਲੋਂ BPL ਦਾ ਬਾਈਕਾਟ
NEXT STORY