ਸਪੋਰਟਸ ਡੈਸਕ- ਭਾਰਤ ਤੇ ਬੰਗਲਾਦੇਸ਼ ਦਰਮਿਆਨ ਅੰਡਰ-19 ਵਿਸ਼ਵ ਕੱਪ 2026 ਦੇ ਗਰੁੱਪ ਏ ਦਾ 7ਵਾਂ ਮੈਚ ਅੱਜ ਬੁਲਾਵਾਇਓ ਦੇ ਕਵੀਨ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਦੇ ਵਿਘਨ ਕਾਰਨ ਮੈਚ 49-49 ਓਵਰਾਂ ਦਾ ਕੀਤਾ ਗਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਵੈਭਵ ਸੂਰਿਆਵੰਸ਼ੀ ਦੀਆਂ 72 ਦੌੜਾਂ, ਅਭਿਗਿਆਨ ਕੁੰਡੂ ਦੀਆਂ 80 ਦੌੜਾਂ ਤੇ ਕਨਿਸ਼ਕ ਚੌਹਾਨ ਦੀਆਂ 28 ਦੌੜਾਂ ਦੀ ਬਦੌਲਤ 48.4 ਓਵਰਾਂ 'ਚ ਆਲਆਊਟ ਹੋ ਕੇ 238 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 239 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਲਈ ਅਲ ਫਹਾਦ ਨੇ 5, ਇਕਬਾਲ ਹੁਸੈਨ ਇਮੋਨ ਨੇ 2, ਸ਼ੇਖ ਪਰਵੇਜ਼ ਜ਼ਿਬੋਨ ਨੇ 1 ਤੇ ਮੁਹੰਮਦ ਅਜ਼ੀਜ਼ੁੱਲ ਹਕੀਮ ਤਮੀਮ ਨੇ 2 ਵਿਕਟਾਂ ਲਈਆਂ।
ਵਿਜੇਂਦਰ ਸਿੰਘ ਏਸ਼ੀਆਈ ਮੁੱਕੇਬਾਜ਼ੀ ਕੌਂਸਲ ਦੇ ਮੈਂਬਰ ਨਿਯੁਕਤ
NEXT STORY