ਬਲੋਮਫੋਂਟੇਨ, (ਭਾਸ਼ਾ)– ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਤੇ ਕਪਤਾਨ ਉਦੈ ਸਹਾਰਨ ਦੇ ਅਰਧ ਸੈਂਕੜਿਆਂ ਤੇ ਖੱਬੇ ਹੱਥ ਦੇ ਸਪਿਨਰ ਸੈਮੀ ਪਾਂਡੇ ਦੀਆਂ 4 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 84 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਅੰਡਰ-19 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਦੇ ਸਾਬਕਾ ਪਤੀ ਅਤੇ ਪਾਕਿ ਕ੍ਰਿਕਟਰ ਸ਼ੋਏਬ ਮਲਿਕ ਨੇ ਅਦਾਕਾਰਾ ਸਨਾ ਜਾਵੇਦ ਨਾਲ ਕੀਤਾ ਵਿਆਹ
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ਤੋਂ ਬਾਅਦ ਆਦਰਸ਼ (86 ਗੇਂਦਾਂ ’ਤੇ 76 ਦੌੜਾਂ) ਤੇ ਉਦੈ (94 ਗੇਂਦਾਂ ’ਤੇ 64 ਦੌੜਾਂ) ਵਿਚਾਲੇ ਤੀਜੀ ਵਿਕਟ ਲਈ 23.5 ਓਵਰਾਂ ਵਿਚ 116 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 7 ਵਿਕਟਾਂ ’ਤੇ 251 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 45.5 ਓਵਰਾਂ ਵਿਚ 167 ਦੌੜਾਂ ’ਤੇ ਆਊਟ ਹੋ ਗਈ।
ਭਾਰਤੀ ਸਪਿਨਰਾਂ ਨੇ ਕਿਸੇ ਵੀ ਸਮੇਂ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਤੇ ਉਨ੍ਹਾਂ ’ਤੇ ਲਗਾਮ ਕੱਸੀ ਰੱਖੀ। ਪਾਂਡੇ ਨੇ 9.5 ਓਵਰਾਂ ਵਿਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਖੱਬੇ ਹੱਥ ਦੇ ਇਕ ਹੋਰ ਸਪਿਨਰ ਮੁਸ਼ੀਰ ਖਾਨ (35 ਦੌੜਾਂ ’ਤੇ 2 ਵਿਕਟਾਂ) ਨੇ ਉਸਦਾ ਚੰਗਾ ਸਾਥ ਦਿੱਤਾ। ਇਸ ਤੋਂ ਇਲਾਵਾ ਰਾਜ ਲਿੰਬਾਨੀ, ਪ੍ਰਿਯਾਂਸ਼ੂ ਮੋਲੀਆ ਤੇ ਅਰਸ਼ਿਨ ਕੁਲਕਰਨੀ ਨੇ ਇਕ-ਇਕ ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ : ਅਦਾਕਾਰਾ ਸਨਾ ਜਾਵੇਦ ਅਸਲ 'ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ
ਬੰਗਲਾਦੇਸ਼ ਵਲੋਂ ਮੁਹੰਮਦ ਸ਼ਿਹਾਬ ਜੇਮਸ (54) ਤੇ ਆਰੀਫੁਲ ਇਸਲਾਮ (41) ਹੀ ਯੋਗਦਾਨ ਦੇ ਸਕੇ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ ਪਰ ਇਸਦੇ ਬਾਵਜੂਦ ਉਹ ਚੰਗਾ ਸਕੋਰ ਖੜ੍ਹਾ ਕਰਨ ਵਿਚ ਸਫਲ ਰਹੇ। ਭਾਰਤ ਗਰੁੱਪ-ਏ ਵਿਚ ਆਪਣਾ ਅਗਲਾ ਮੈਚ 25 ਜਨਵਰੀ ਨੂੰ ਆਇਰਲੈਂਡ ਵਿਰੁੱਧ ਖੇਡੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚਿਰਾਗ-ਸਾਤਵਿਕ ਤੇ ਪ੍ਰਣਯ ਇੰਡੀਆ ਓਪਨ ਦੇ ਸੈਮੀਫਾਈਨਲ ’ਚ
NEXT STORY