ਦੋਹਾ (ਏ. ਪੀ.)–ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 2026 ਫੀਫਾ ਵਿਸ਼ਵ ਕੱਪ ਦੇ ਏਸ਼ੀਆਈ ਕੁਆਲੀਫਾਇੰਗ ਦੇ ਚੌਥੇ ਦੌਰ ਵਿਚ ਓਮਾਨ ਨੂੰ 2-1 ਨਾਲ ਹਰਾ ਕੇ 1990 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਨੇੜੇ ਪਹੁੰਚ ਗਿਆ ਹੈ। ਯੂ. ਏ. ਈ. ਨੂੰ ਖੁਦ ਕੁਆਲੀਫਿਕੇਸ਼ਨ ਲਈ ਹੁਣ ਮੰਗਲਵਾਰ ਨੂੰ ਮੇਜ਼ਬਾਨ ਕਤਰ ਵਿਰੁੱਧ ਸਿਰਫ ਡਰਾਅ ਦੀ ਲੋੜ ਹੈ। ਇਸ ਹਾਰ ਨਾਲ ਓਮਾਨ ਦੀਆਂ ਤਿੰਨ ਟੀਮਾਂ ਵਾਲੇ ਗਰੁੱਪ-ਏ ਨੂੰ ਜਿੱਤ ਕੇ ਪਹਿਲੀ ਵਾਰ ਵਿਸ਼ਵ ਕੱਪ ਲਈ ਖੁਦ ਕੁਆਲੀਫਾਈ ਕਰਨ ਦੀਆਂ ਉਮੀਦਾਂ ਖਤਮ ਹੋ ਗਈਆਂ। ਟੀਮ ਹਾਲਾਂਕਿ ਅਜੇ ਵੀ ਦੂਜੇ ਸਥਾਨ ’ਤੇ ਰਹਿ ਕੇ 5ਵੇਂ ਦੌਰ ਵਿਚ ਅੱਗੇ ਵੱਧ ਸਕਦੀ ਹੈ। ਇਹ ਵਿਸ਼ਵ ਕੱਪ ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੀ ਸਾਂਝੀ-ਮੇਜ਼ਬਾਨੀ ਵਿਚ ਆਯੋਜਿਤ ਹੋਵੇਗਾ।
ਜੇਡੇਨ ਸੀਲਸ ’ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲੱਗਾ
NEXT STORY