ਸਪੋਰਟਸ ਡੈਸਕ— ਪਾਕਿਸਤਾਨ ਦੇ ਬੱਲੇਬਾਜ਼ ਉਮਰ ਅਕਮਲ ਨੇ ਮੰਗਲਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਦੁਆਰਾ ਲਗਾਏ ਗਏ ਤਿੰਨ ਸਾਲ ਦੇ ਪ੍ਰਤੀਬੰਧ ਦੇ ਖਿਲਾਫ ਅਪੀਲ ਕੀਤੀ ਹੈ। ਪੀ. ਸੀ. ਬੀ. ਨੇ ਉਮਰ ’ਤੇ ਭ੍ਰਿਸ਼ਟਾਚਾਰ ਸਬੰਧੀ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਪ੍ਰਤੀਬੰਧ ਲਗਾਇਆ ਸੀ।
ਵੈੱਬਸਾਈਟ ਜੀਓ ਦੀ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅਕਮਲ ਨੇ ਇਸ ਪ੍ਰਤੀਬੰਧ ਖਿਲਾਫ ਅਪੀਲ ਕੀਤੀ ਹੈ ਅਤੇ ਅਗਲੇ 15 ਦਿਨ ’ਚ ਬੋਰਡ ਇਕ ਸੁਤੰਤਰ ਜੱਜ ਨੂੰ ਨਿਯੁਕਤ ਕਰੇਗਾ।
ਵੈੱਬਸਾਈਟ ਨੇ ਆਪਣੀ ਰਿਪੋਰਟ ’ਚ ਲਿੱਖਿਆ ਹੈ ਕਿ ਅਕਮਲ ਨੇੇ ਇਸ ਕੇਸ ਲਈ ਬਾਬਰ ਅਵਾਨ ਦੀ ਫਰਮ ਤੋਂ ਵਕੀਲ ਨਿਯੁਕਤ ਕੀਤਾ ਹੈ ਜੋ ਪ੍ਰਧਾਨਮੰਤਰੀ ਅਤੇ ਸੰਸਦੀ ਮਾਮਲੀਆਂ ਦੇ ਸਲਾਹਕਾਰ ਹਨ।
ਅਕਮਲ ’ਤੇ 17 ਮਾਰਚ ਨੂੰ ਪੀਸੀਬੀ ਦੇ ਆਰਟੀਕੱਲ 2.4.4 ਦੇ ਦੋ ਨਿਯਮਾਂ ਉਲੰਘਣਾ ਦੇ ਦੋਸ਼ ਹਨ। 9 ਅਪ੍ਰੈਲ ਨੂੰ ਪੀ. ਸੀ. ਬੀ. ਨੇ ਬੱਲੇਬਾਜ਼ ਵਲੋਂ ਐਂਟੀ ਕਰਪਸ਼ਨ ਕੋਰਟ ’ਚ ਅਪੀਲ ਨਾ ਕਰਨ ਤੋਂ ਬਾਅਦ ਇਹ ਮਾਮਲਾ ਸਤੰਤਰ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਦੇ ਕੋਲ ਭੇਜ ਦਿੱਤਾ ਸੀ। ਇਸ ਕਮੇਟੀ ਦੇ ਚੇਅਰਮੈਨ ਫਜ਼ਲ-ਏ-ਮਿਰਾਨ ਚੌਹਾਨ ਨੇ ਇਸ ਮਾਮਲੇ ’ਚ ਆਪਣਾ ਫੈਸਲਾ ਪੀ. ਸੀ. ਬੀ. ਨੂੰ ਦੇ ਦਿੱਤੇ ਸੀ। ਚੌਹਾਨ ਨੇ ਅਕਮਲ ’ਤੇ ਦੋਵਾਂ ਨਿਯਮਾਂ ਦੇ ਉਲੰਘਣਾ ਦੇ ਕਾਰਨ ਤਿੰਨ ਸਾਲ ਦਾ ਪ੍ਰਤੀਬੰਧ ਲਗਾਇਆ ਸੀ ਜੋ 20 ਫਰਵਰੀ 2020 ਤੋਂ ਲਾਗੂ ਹੋਇਆ ਹੈ।
ਮੈਂ ਗਲਤ ਸਮੇਂ 'ਤੇ ਆਪਣੀ ਤਕਨੀਕ ਬਦਲਣ ਦੀ ਕੋਸ਼ਿਸ਼ 'ਚ ਹਮਲਾਵਰਤਾ ਗੁਆ ਦਿੱਤੀ : ਉਥੱਪਾ
NEXT STORY