ਸਪੋਰਟਸ ਡੈਸਕ : ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੀ ਤੂਫਾਨੀ ਗੇਂਦਬਾਜ਼ੀ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਦੂੁਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਚਾਹ ਤਕ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ 235 ਦੌੜਾਂ ਨਾਲ ਸਮੇਟ ਕੇ ਵਾਪਸੀ ਕੀਤੀ। ਅਜਿਹੇ ’ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਕੀਵੀ ਬੱਲੇਬਾਜ਼ ਰਾਸ ਟੇਲਰ ਦਾ ਸ਼ਾਨਦਾਰ ਕੈਚ ਫੜਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਦਰਅਸਲ, ਹੋਇਆ ਅਜਿਹਾ ਕਿ ਇਸ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਦੇ ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ 15 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਅਸਲ ਵਿਚ ਰਵਿੰਦਰ ਜਡੇਜਾ ਦੀ ਗੇਂਦ ’ਤੇ ਟੇਲਰ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਬਾਊਂਡਰੀ ਦੇ ਰਸਤੇ ਵਿਚ ਉਮੇਸ਼ ਯਾਦਵ ਆ ਗਏ। ਉਮੇਸ਼ ਨੇ ਗੇਂਦ ਦਾ ਪਿੱਛਾ ਕੀਤਾ ਅਤੇ ਬਿਲਕੁਲ ਸਹੀ ਸਮੇਂ ਵਿਚ ਹਵਾ ਵਿਚ ਛਾਲ ਲਾ ਕੇ ਕੈਚ ਫੜ ਲਿਆ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਟਲਰ ਨੂੰ 15 ਦੌੜਾਂ ’ਤੇ ਹੀ ਪਵੇਲੀਅਨ ਪਰਤਣਾ ਪਿਆ।
ਦੱਸ ਦਈਏ ਕਿ ਇਸ ਤੋਂ ਬਾਅਦ ਜਦੋਂ 72ਵੇਂ ਓਵਰ ਵਿਚ ਸ਼ਮੀ ਗੇਂਦਬਾਜ਼ੀ ਕਰ ਰਹੇ ਸਨ, ਉਸ ਦੌਰਾਨ ਚੰਗੀ ਬੱਲੇਬਾਜ਼ੀ ਕਰ ਰਹੇ ਨੀਲ ਵੈਗਨਰ ਨੇ ਸਕੁਏਅਰ ਲੈਗ ’ਤੇ ਸ਼ਾਟ ਖੇਡਿਆ। ਇਸ ਦੀ ਉਚਾਈ ਦੇਖ ਕੇ ਲੱਗ ਰਿਹਾ ਸੀ ਕਿ ਇਸ ਨੂੰ ਕੋਈ ਕੈਚ ਨਹÄ ਕਰ ਸਕੇਗਾ ਪਰ ਜਡੇਜਾ ਦੌੜਦੇ ਹੋਏ ਆਏ ਅਤੇ ਹਵਾ ਵਿਚ ਛਾਲ ਲਾ ਕੇ ਇਕ ਹੱਥ ਨਾਲ ਇਹ ਮੁਸ਼ਕਲ ਕੈਚ ਕਰ ਲਿਆ। ਇਹ ਸਭ ਦੇਖ ਕੇ ਸਟੇਡੀਅਮ ਵਿਚ ਬੈਠੇ ਹਜ਼ਾਰਾਂ ਦਰਸ਼ਕ ਵੀ ਹੈਰਾਨ ਰਹਿ ਗਏ।
ਤਸਨੀਮ ਨੇ ਟਾਪ ਸੀਡ ਦੀ ਖਿਡਾਰੀ ਨੂੰ ਹਰਾ ਡਚ ਜੂਨੀਅਰ ਅੰਤਰਰਾਸ਼ਟਰੀ ਦੇ ਕੁਆਰਟਰ ’ਚ
NEXT STORY