ਮੁੰਬਈ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਕਈ ਤਰ੍ਹਾਂ ਦੇ ਕੁਮੈਂਟ ਆ ਰਹੇ ਹਨ। ਇਸ ਤਸਵੀਰ 'ਚ ਉਮੇਸ਼ ਨੇ ਆਪਣੇ ਹੱਥਾਂ 'ਚ 2 ਵੱਡੇ ਕੇਕੜੇ ਫੜ੍ਹੇ ਹੋਏ ਹਨ।
ਇੰਸਟਾਗ੍ਰਾਮ 'ਤੇ ਇਹ ਤਸਵੀਰ ਪੋਸਟ ਕਰਨ ਤੋਂ ਬਾਅਦ ਇਸ ਨੂੰ 82 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਇਸ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਕਈ ਕੁਮੈਂਟ ਕੀਤੇ ਹਨ ਪਰ ਕੁੱਝ ਲੋਕਾਂ ਨੇ ਇਸ ਦੇ ਖਿਲਾਫ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸੇ ਤਰ੍ਹਾਂ ਇਕ ਫਾਲੋਅਰ ਨੇ ਲਿਖਿਆ ਕਿ ਇਹ ਤਾਂ ਏਲੀਅਨ ਬਨਾਮ ਪ੍ਰੇਡਟਰ ਦਾ ਸੀਨ ਨਜ਼ਰ ਆ ਰਿਹਾ ਹੈ ਤਾਂ ਦੂਜੇ ਨੇ ਲਿਖਿਆ 'ਹੇ ਹੇ ਹੇ...... ਇਹ ਕੀ ਹੈ ਬਬਲੂ ਭਾਜੀ? ਕੀ ਕੀਤਾ ਇਨ੍ਹਾਂ ਵਿਚਾਰਿਆਂ ਨੇ ਜੋ ਤੁਸੀਂ ਇਨ੍ਹਾਂ ਨੂੰ ਉਲਟਾ ਲਟਕਾ ਦਿੱਤਾ'।

ਇਕ ਯੂਜ਼ਰ ਨੇ ਲਿਖਿਆ ਕਿ ਇੰਨਾ ਵੱਡਾ ਕਾਕਰੋਚ। ਇਕ ਫਾਲੋਅਰ ਨੇ ਉਮੇਸ਼ ਨੂੰ ਕ੍ਰਿਕਟ 'ਤੇ ਧਿਆਨ ਦੇਣ ਦੀ ਸਲਾਹ ਦਿੰਦੇ ਹੋਏ ਲਿਖਿਆ ਕਿ ਯਾਦਵ ਜੀ ਅਗਲੀ ਖੇਡ 'ਚ ਤੁਸੀਂ 7 ਵਿਕਟਾਂ ਹਾਸਲ ਕਰਨੀਆਂ ਹਨ ਇਸ ਲਈ ਖੇਡ ਵੱਲ ਧਿਆਨ ਦਿਓ, ਮਸਤੀ 'ਤੇ ਨਹੀਂ।
ਪਾਕਿ ਦੇ ਸਾਬਕਾ ਕਪਤਾਨ ਨੇ ਕਿਹਾ, ਧੋਨੀ ਤੋਂ ਖੋਹ ਲੈਣਾ ਚਾਹੀਦਾ ਹੈ ਗ੍ਰੇਡ 'ਏ' ਦਾ ਕੰਟਰੈਕਟ
NEXT STORY