ਨਵੀਂ ਦਿੱਲੀ– ਸਿੱਖਿਆ ਤਕਨੀਕ ਕੰਪਨੀ ਅਨਅਕੈਡਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਪਾਂਸਰਾਂ ’ਚੋਂ ਇਕ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਲੀਗ ਦੇ ਟਾਈਟਲ ਸਪਾਂਸਰ ਅਧਿਕਾਰ ਹਾਸਲ ਕਰਨ ’ਤੇ ਲੱਗੀਆਂ ਹੋਈਆਂ ਹਨ। ਉਹ ਇਸ ਸਾਲ ਚੀਨ ਦੀ ਮੋਬਾਇਲ ਫੋਨ ਕੰਪਨੀ ਵੀਵੋ ਦੀ ਜਗ੍ਹਾ ਲੈਣ ਲਈ ਆਪਣੀ ਬੋਲੀ ਸੌਂਪਣ ਲਈ ਤਿਆਰ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਨਅਕੈਡਮੀ ਨੇ ਬੋਲੀ ਲਾਉਣ ਲਈ ਫਾਰਮ ਲਿਆ ਹੈ ਪਰ ਇਸ ਤੋਂ ਅੱਗੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਮੈਂ ਇਹ ਪੁਸ਼ਟੀ ਕਰਦਾ ਹਾਂ ਕਿ ਅਨਅਕੈਡਮੀ ਨੇ ਦਿਲਚਸਪੀ ਦਿਖਾਈ ਹੈ। ਮੈਂ ਸੁਣਿਆ ਹੈ ਕਿ ਉਹ ਇਸ ਮਾਮਲੇ ’ਚ ਗੰਭੀਰ ਹਨ ਤੇ ਬੋਲੀ ਲਾਉਣਗੇ। ਇਸ ਲਈ ਪਤੰਜਲੀ ਜੇ ਬੋਲੀ ਲਾਉਂਦਾ ਹੈ ਤਾਂ ਉਸ ਨੂੰ ਮੁਕਾਬਲਾ ਮਿਲੇਗਾ। ਜ਼ਿਕਰਯੋਗ ਹੈ ਕਿ ਵੀਵੋ ਦੇ ਟਾਈਟਲ ਸਪਾਂਸਰ ਤੋਂ ਹਟਣ ਤੋਂ ਬਾਅਦ ਬੋਰਡ 4 ਮਹੀਨੇ 13 ਦਿਨਾਂ ਲਈ ਕਰਾਰ ਕਰਨ ਲਈ ਕੰਪਨੀ ਲੱਭ ਰਿਹਾ ਹੈ। ਦੱਸ ਦੇਈਏ ਕਿ ਆਈ. ਪੀ. ਐੱਲ. ਦੇ ਕੇਂਦਰੀ ਸਪਾਂਸਰ ਪੂਲ ’ਚ ਅਨਅਕੈਡਮੀ ਤੋਂ ਇਲਾਵਾ ਡਰੀਮ 11 ਤੇ ਪੇਟੀਐਮ ਵਰਗੀਆਂ ਕੰਪਨੀਆਂ ਵੀ ਸ਼ਾਮਿਲ ਹਨ।
ਕੀ ਹੈ ਟਾਈਟਲ ਸਪਾਂਸਰ
ਕੇਂਦਰੀ ਸਪਾਂਸਰ ’ਚ ਜਰਸੀ ਅਧਿਕਾਰ ਸ਼ਾਮਿਲ ਨਹੀਂ ਹੁੰਦੇ ਹਨ। ਆਈ. ਪੀ. ਐੱਲ. ’ਚ ਜਰਸੀ ਲੋਗੋ ਸਿਰਫ ਟਾਈਟਲ ਸਪਾਂਸਰ ਦਾ ਹੀ ਹੋ ਸਕਦਾ ਹੈ ਭਾਵੇਂ ਹੀ ਟੀਮ ਦੇ ਵੱਖ-ਵੱਖ ਸਪਾਂਸਰ ਹੋਣ। ਜਿਹੜਾ ਵੀ ਟਾਈਟਲ ਸਪਾਂਸਰ ਹੋਵੇਗਾ ਉਸ ਨੂੰ ਵੱਖ-ਵੱਖ ਬ੍ਰਾਂਡਿੰਗ ਚੀਜ਼ਾਂ ’ਤੇ ਅਧਿਕਾਰ ਮਿਲ ਜਾਵੇਗਾ।
ਕੋਰੋਨਾ ਖਤਮ ਨਾ ਹੋਇਆ ਤਾਂ ਇਨ੍ਹਾਂ ਦੋ ਦੇਸ਼ਾਂ 'ਚ ਹੋਵੇਗਾ 2021 ਟੀ-20 ਵਿਸ਼ਵ ਕੱਪ : ਰਿਪੋਰਟ
NEXT STORY