ਲੰਡਨ— ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਅਤੇ ਸਪਿਨਰ ਜਯੰਤ ਯਾਦਵ ਨੇ ਇੰਗਲੈਂਡ 'ਚ ਕਾਊਂਟੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਟੀਮਾਂ ਸਸੇਕਸ ਅਤੇ ਮਿਡਲਸੈਕਸ ਲਈ ਕ੍ਰਮਵਾਰ ਪੰਜ-ਪੰਜ ਵਿਕਟਾਂ ਲਈਆਂ। ਖੱਬੇ ਹੱਥ ਦੇ ਗੇਂਦਬਾਜ਼ ਉਨਾਦਕਟ ਨੇ ਲੈਸਟਰਸ਼ਾਇਰ ਖ਼ਿਲਾਫ਼ ਦੂਜੀ ਪਾਰੀ ਵਿੱਚ 32.4 ਓਵਰਾਂ ਵਿੱਚ 94 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਅਤੇ ਟੀਮ ਨੂੰ 15 ਦੌੜਾਂ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੈਚ ਦੀ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਵੀ ਲਈਆਂ।
ਇਹ ਵੀ ਪੜ੍ਹੋ : IND vs BAN, Asia Cup: ਭਾਰਤ ਸੰਭਾਵੀ ਖਿਡਾਰੀਆਂ ਨੂੰ ਅਜ਼ਮਾ ਸਕਦਾ ਹੈ, ਦੇਖੋ ਸੰਭਾਵਿਤ ਪਲੇਇੰਗ 11
ਸਸੈਕਸ ਦੇ ਕਪਤਾਨ ਅਤੇ ਅਨੁਭਵੀ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ 26 ਅਤੇ 23 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਲੈਸਟਰਸ਼ਾਇਰ ਦੇ ਸਲਾਮੀ ਬੱਲੇਬਾਜ਼ ਰਿਸ਼ੀ ਪਟੇਲ ਦਾ ਵੀ ਸ਼ਾਨਦਾਰ ਕੈਚ ਲਿਆ। ਇਸ ਜਿੱਤ ਨਾਲ ਟੀਮ ਦੀਆਂ ਡਿਵੀਜ਼ਨ ਵਨ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ। ਜਯੰਤ ਨੇ ਮਾਨਚੈਸਟਰ 'ਚ ਡਿਵੀਜ਼ਨ ਵਨ ਦੇ ਮੈਚ 'ਚ ਲੰਕਾਸ਼ਾਇਰ ਖਿਲਾਫ 33 ਓਵਰਾਂ 'ਚ 131 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ : ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਨੀਲ ਕਰੀ ਦਾ 34 ਸਾਲ ਦੀ ਉਮਰ 'ਚ ਦਿਹਾਂਤ
ਮਿਡਲਸੈਕਸ ਅਤੇ ਲੰਕਾਸ਼ਾਇਰ ਵਿਚਾਲੇ ਇਹ ਮੈਚ ਡਰਾਅ ਰਿਹਾ। ਕਾਊਂਟੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੇ ਇੱਕ ਹੋਰ ਭਾਰਤੀ ਖਿਡਾਰੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਮੈਚ ਵਿੱਚ ਪੰਜ ਵਿਕਟਾਂ ਲਈਆਂ। ਕੈਂਟ ਦੀ ਨੁਮਾਇੰਦਗੀ ਕਰ ਰਹੇ ਇਸ ਖਿਡਾਰੀ ਨੇ ਡਿਵੀਜ਼ਨ ਵਨ ਮੈਚ ਵਿੱਚ ਨਾਟਿੰਘਮਸ਼ਾਇਰ ਖ਼ਿਲਾਫ਼ ਦੋ ਪਾਰੀਆਂ ਵਿੱਚ 63 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਵਾਲੇ ਓਡਿਸ਼ਾ ਦੇ ਖਿਡਾਰੀਆਂ ਨੂੰ 10 ਲੱਖ ਰੁਪਏ ਦੇਵੇਗੀ ਰਾਜ ਸਰਕਾਰ
NEXT STORY