ਭੁਵਨੇਸ਼ਵਰ, (ਭਾਸ਼ਾ)– ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁੱਧਵਾਰ ਨੂੰ ਹਾਂਗਝੋਓ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਵਾਲੇ ਰਾਜ ਦੇ ਖਿਡਾਰੀਆਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ ਨੂੰ ਉਸਦੀ ਟ੍ਰੇਨਿੰਗ, ਤਿਆਰੀ ਤੇ ਵੱਕਾਰੀ ਖੇਡ ਆਯੋਜਨ ਵਿਚ ਹਿੱਸੇਦਾਰੀ ਲਈ 10 ਲੱਖ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ : IND vs BAN, Asia Cup: ਭਾਰਤ ਸੰਭਾਵੀ ਖਿਡਾਰੀਆਂ ਨੂੰ ਅਜ਼ਮਾ ਸਕਦਾ ਹੈ, ਦੇਖੋ ਸੰਭਾਵਿਤ ਪਲੇਇੰਗ 11
ਏਸ਼ੀਆਈ ਖੇਡਾਂ ’ਚ ਓਡਿਸ਼ਾ ਦੇ 13 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ’ਚ ਐਥਲੈਟਿਕਸ ਵਿਚ ਕਿਸ਼ੋਰ ਜੇਨਾ, ਕਿਸ਼ਤੀ ਚਾਲਕ ਅੰਸ਼ਿਕਾ ਭਾਰਤੀ, ਰਿਤੂ ਕੌਡੀ ਤੇ ਸੋਨਾਲੀ ਸਵੈਨ, ਜੂ-ਜਿਤਸੁ ਵਿਚ ਅਨੁਪਮਾ ਸਵੈਨ, ਕਯਾਕਿੰਗ ਤੇ ਕੈਨੋਇੰਗ ਵਿਚ ਨੇਹਾ ਦੇਵੀ ਲੀਚੋਂਡਮ, ਫੁੱਟਬਾਲ ਵਿਚ ਪਿਆਰੀ ਜ਼ਾਕਸਾ, ਹਾਕੀ ਵਿਚ ਦੀਪ ਗ੍ਰੇਸ ਇੱਕਾ ਤੇ ਅਮਿਤ ਰੋਹਿਦਾਸ ਤੇ ਰਗਬੀ ਵਿਚ ਡੁਮੁਨੀ ਮਾਰੰਡੀ, ਤਾਰੂਲਤਾ ਨਾਈਕ, ਮਾਮਾ ਨਾਈਕ ਤੇ ਹੁਪੀ ਮਾਂਝੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs BAN, Asia Cup: ਭਾਰਤ ਸੰਭਾਵੀ ਖਿਡਾਰੀਆਂ ਨੂੰ ਅਜ਼ਮਾ ਸਕਦਾ ਹੈ, ਦੇਖੋ ਸੰਭਾਵਿਤ ਪਲੇਇੰਗ 11
NEXT STORY