ਨਵੀਂ ਦਿੱਲੀ– ਯੂ. ਪੀ. ਵਾਰੀਅਰਜ਼ ਨੇ ਐਤਵਾਰ ਨੂੰ ਤਜਰਬੇਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) 2025 ਲਈ ਕਪਤਾਨ ਨਿਯੁਕਤ ਕੀਤਾ ਹੈ ਕਿਉਂਕਿ ਨਿਯਮਤ ਕਪਤਾਨ ਐਲਿਸਾ ਹੀਲੀ ਪੈਰ ਦੀ ਸੱਟ ਕਾਰਨ ਲੀਗ ਵਿਚੋਂ ਬਾਹਰ ਹੋ ਗਈ।
ਵਾਰੀਅਰਜ਼ ਨੂੰ ਉਮੀਦ ਹੈ ਕਿ ਦੀਪਤੀ ਡਬਲਯੂ. ਪੀ. ਐੱਲ. 2024 ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਏਗੀ, ਜਿਸ ਵਿਚ ਉਸ ਨੇ 8 ਪਾਰੀਆਂ ਵਿਚ 136.57 ਦੀ ਸਟ੍ਰਾਈਕ ਰੇਟ ਤੇ 98.33 ਦੀ ਔਸਤ ਨਾਲ 295 ਦੌੜਾਂ ਬਣਾਈਆਂ ਸਨ।
ਦੀਪਤੀ ਨੇ ਆਪਣੀ ਆਫ ਸਪਿੰਨ ਨਾਲ 7.23 ਦੀ ਇਕਾਨਮੀ ਰੇਟ ਨਾਲ 10 ਵਿਕਟਾਂ ਵੀ ਲਈਆਂ ਸਨ। 27 ਸਾਲਾ ਦੀਪਤੀ ਨੂੰ ਕਪਤਾਨੀ ਦਾ ਵੀ ਤਜਰਬਾ ਹੈ। ਉਸ ਨੇ ਘਰੇਲੂ ਮੈਚਾਂ ਵਿਚ ਬੰਗਾਲ ਤੇ ਪਹਾੜੀ ਖੇਤਰ ਦੀ ਅਗਵਾਈ ਕੀਤੀ ਹੈ। ਦੀਪਤੀ ਨੇ ਡਬਲਯੂ. ਪੀ. ਐੱਲ. ਤੋਂ ਪਹਿਲਾਂ ਮਹਿਲਾ ਟੀ-20 ਚੈਲੰਜ ਵਿਚ ਵੇਲੋਸਿਟੀ ਦੀ ਵੀ ਅਗਵਾਈ ਕੀਤੀ ਸੀ।
ਸਿੰਧੂ ਸੱਟ ਕਾਰਨ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ’ਚੋਂ ਹਟੀ
NEXT STORY