ਨਿਊਯਾਰਕ- ਭਾਰਤ ਦੇ ਯੂਕੀ ਭਾਂਬਰੀ ਅਤੇ ਫਰਾਂਸ ਦੇ ਅਲਬਾਨੋ ਓਲੀਵੇਟੀ ਦੀ ਜੋੜੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਆਸਟਿਨ ਕ੍ਰਾਜਿਸੇਕ ਅਤੇ ਜੀਨ ਜੂਲੀਅਨ ਰੋਜਰ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਤੀਜੇ ਦੌਰ ਵਿਚ ਜਗ੍ਹਾ ਬਣਾਈ ਹੈ। ਭਾਂਬਰੀ ਅਤੇ ਓਲੀਵੇਟੀ ਦੀ ਜੋੜੀ ਨੇ ਅਮਰੀਕਾ ਦੇ ਕ੍ਰਾਜਿਸੇਕ ਅਤੇ ਨੀਦਰਲੈਂਡ ਦੇ ਜੀਨ ਜੂਲੀਅਨ ਰੋਜਰ ਦੀ 15ਵਾਂ ਦਰਜਾ ਪ੍ਰਾਪਤ ਜੋੜੀ ਨੂੰ 4-6, 6-3, 7-5 ਨਾਲ ਹਰਾਇਆ।
ਇੱਕ ਹੋਰ ਭਾਰਤੀ ਖਿਡਾਰੀ ਐੱਨ ਸ਼੍ਰੀਰਾਮ ਬਾਲਾਜੀ ਅਤੇ ਉਸਦੇ ਅਰਜਨਟੀਨੀ ਸਾਥੀ ਗੁਇਡੋ ਐਂਡਰੋਜ਼ੀ ਦੂਜੇ ਦੌਰ ਵਿੱਚ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਅਤੇ ਗ੍ਰੇਟ ਬ੍ਰਿਟੇਨ ਦੇ ਨੀਲ ਸਕੂਪਸਕੀ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਭਾਰਤ ਅਤੇ ਅਰਜਨਟੀਨਾ ਦੀ ਜੋੜੀ ਦੂਜੇ ਦੌਰ ਦੇ ਮੈਚ ਵਿੱਚ 6-7 (4), 4-6 ਨਾਲ ਹਾਰ ਗਈ। ਵੀਨਸ ਅਤੇ ਸਕੁਪਸਕੀ ਨੂੰ ਸੱਤ ਬ੍ਰੇਕ ਪੁਆਇੰਟਾ ਮਿਲੇ ਜਿਸ 'ਚੋਂ ਉਨ੍ਹਾਂ ਨੇ ਇੱਕ ਨੂੰ ਬਦਲ ਦਿੱਤਾ। ਬਾਲਾਜੀ ਅਤੇ ਐਂਡਰੋਜ਼ੀ ਸਰਵਿਸ ਬ੍ਰੇਕ ਦੇ ਆਪਣੇ ਇੱਕੋ ਇੱਕ ਮੌਕੇ ਨੂੰ ਬਦਲਣ ਵਿੱਚ ਅਸਫਲ ਰਹੇ।
ਮਨੀਸ਼ ਨਰਵਾਲ ਨੇ 10 ਮੀਟਰ ਏਅਰ ਪਿਸਟਲ ’ਚ ਜਿੱਤਿਆ ਚਾਂਦੀ ਤਮਗਾ
NEXT STORY