ਟੋਕੀਓ– ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੀ ਓਲੰਪਿਕ ਮਸ਼ਾਲ ਰਿਲੇਅ ਨੂੰ ਲੈ ਕੇ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਕਿ ਲਗਭਗ ਚਾਰ ਮਹੀਨੇ ਬਾਅਦ ਹੋਣ ਵਾਲੀਆਂ ਇਨ੍ਹਾਂ ਖੇਡਾਂ ’ਤੇ ਕੋਈ ਖਤਰਾ ਨਾ ਆਵੇ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਓਲੰਪਿਕ ਦਾ ਆਯੋਜਨ ਇਕ ਸਾਲ ਦੀ ਦੇਰੀ ਨਾਲ 23 ਜੁਲਾਈ ਤੋਂ ਹੋਵੇਗਾ। ਆਯੋਜਕਾਂ ਨੇ 25 ਮਾਰਚ ਤੋਂ ਸ਼ੁਰੂ ਹੋਣ ਵਾਲੀ ਮਸ਼ਾਲ ਰਿਲੇਅ ਨਾਲ ਜੁੜੀਆਂ ਜਾਣਕਾਰੀਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਦਾ ਇਕ ਮਕਸਦ ਲੋਕਾਂ ਦੇ ਉਤਸ਼ਾਹ ਨੂੰ ਵਧਾਉਣਾ ਹੈ। ਇਸਦੀ ਸ਼ੁਰੂਆਤ ਜਾਪਾਨ ਦੇ ਪਹਾੜੀ ਖੇਤਰ ਫੁਕੁਸ਼ਿਮਾ ਪ੍ਰਾਂਤ ਤੋਂ ਹੋਵੇਗੀ ਤੇ ਅਗਲੇ ਚਾਰ ਮਹੀਨਿਆਂ ਵਿਚ ਲਗਭਗ 10,000 ਦੌੜਾਕ ਪੂਰੇ ਜਾਪਾਨ ਵਿਚ ਇਸ ਨੂੰ ਲੈ ਕੇ ਜਾਣਗੇ। ਆਯੋਜਨ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੋਸ਼ਿਰੋ ਮੁਤੋ ਨੇ ਕਿਹਾ,‘‘ਓਲੰਪਿਕ ਮਸ਼ਾਲ ਰਿਲੇਅ ਦਾ ਟੀਚਾ ਉਤਸ਼ਾਹ ਵਧਾਉਣਾ ਹੈ। ਸਾਨੂੰ ਉਤਸ਼ਾਹ ਨੂੰ ਵਧਾਉਣ ਦੇ ਨਾਲ-ਨਾਲ ਕੋਵਿਡ-19 ਨੂੰ ਰੋਕਣ ਲਈ ਚੀਜ਼ਾਂ ਨੂੰ ਸੰਤੁਲਿਤ ਕਰਨ ਦੀ ਵੀ ਲੋੜ ਹੈ।’’
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ
ਇਹ ਰਿਲੇਅ ਜਾਪਾਨ ਦੇ ਸਾਰੇ 47 ਪ੍ਰਾਂਤਾਂ ’ਚੋਂ ਹੋ ਕੇ ਲੰਘੇਗੀ, ਜਿਸ ਨਾਲ ਕੋਵਿਡ-19 ਦੇ ਫੈਲਣ ਦਾ ਖਤਰਾ ਹੈ। ਸੜਕ ਕੰਢੇ ਖੜ੍ਹੇ ਹੋ ਕੇ ਰਿਲੇਅ ਦੇਖਣ ਲਈ ਆਉਣ ਵਾਲੇ ਪ੍ਰਸ਼ੰਸਕਾਂ ਨੂੰ ਸਮਾਜਿਕ ਦੂਰੀ ਵਰਤਣ, ਮਾਸਕ ਪਹਿਨਣ ਤੇ ਸ਼ਾਂਤ ਰਹਿ ਕੇ ਹੌਸਲਾ ਅਫਜ਼ਾਈ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 157 ਦੌੜਾਂ ਦਾ ਟੀਚਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੋਲਡਿੰਗ ਨੂੰ ਬ੍ਰਿਟਿਸ਼ ਖੇਡ ਪੱਤਰਕਾਰਿਤਾ ‘ਸਰਵਸ੍ਰੇਸ਼ਠ ਮਾਹਿਰ’ ਦਾ ਐਵਾਰਡ
NEXT STORY