ਸਪੋਰਟਸ ਡੈਸਕ— ਆਸਟਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਜਿੱਤ ਦੀ ਰਾਹ 'ਤੇ ਪਰਤ ਰਹੀ ਹੈ ਅਤੇ ਵਰਲਡ ਕੱਪ ਤੋਂ ਪਹਿਲਾਂ ਸ਼ਾਨਦਾਰ ਫਾਰਮ ਕੋਈ ਤੁੱਕਾ ਨਹੀਂ ਹੈ। ਆਸਟਰੇਲੀਆ ਨੇ ਦੂਜੇ ਅਤੇ ਆਖਰੀ ਅਭਿਆਸ ਮੈਚ 'ਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ 'ਚ ਵਨ ਡੇ ਸੀਰੀਜ਼ 3-2 ਨਾਲ ਜਿੱਤੀ ਸੀ। ਖਵਾਜਾ ਨੇ ਕਿਹਾ, ''ਅਸੀਂ ਸਾਰਿਆਂ ਨੇ ਇਸ ਲਈ ਕਾਫੀ ਮਿਹਨਤ ਕੀਤੀ ਹੈ। ਭਾਰਤੀ ਟੀਮ ਇੱਥੇ ਦੌਰੇ 'ਤੇ ਆਈ ਸੀ ਅਤੇ ਅਸੀਂ ਭਾਵੇਂ ਹੀ ਹਾਰ ਗਏ ਪਰ ਇਹ ਸਾਡੇ ਲਈ ਵੱਡਾ ਟਰਨਿੰਗ ਪੁਆਇੰਟ ਸੀ।''

ਉਨ੍ਹਾਂ ਕਿਹਾ, ''ਭਾਰਤੀ ਟੀਮ ਸਰਵਸ੍ਰੇਸ਼ਠ ਟੀਮਾਂ 'ਚੋਂ ਹੈ। ਅਸੀਂ ਉਸ ਨੂੰ ਸਖਤ ਚੁਣੌਤੀ ਦਿੱਤੀ। ਉਸ ਤੋਂ ਬਾਅਦ ਅਸੀਂ ਭਾਰਤ ਗਏ ਅਤੇ ਪਹਿਲੇ ਦੋ ਮੈਚ ਹਾਰਨ ਦੇ ਬਾਅਦ ਸੀਰੀਜ਼ ਜਿੱਤੀ। ਸਾਡੇ ਆਤਮਵਿਸ਼ਵਾਸ 'ਚ ਕੋਈ ਕਮੀ ਨਹੀਂ ਸੀ।'' ਖਵਾਜਾ ਨੇ ਉਮੀਦ ਜਤਾਈ ਕਿ ਡ੍ਰੈਸਿੰਗ ਰੂਮ ਦੇ ਹਾਂ ਪੱਖੀ ਮਾਹੌਲ ਦੀ ਮਦਦ ਨਾਲ ਉਹ ਜਿੱਤ ਦਰਜ ਕਰਨ 'ਚ ਕਾਮਯਾਬ ਰਹਿਣਗੇ। ਆਸਟਰੇਲੀਆ ਨੂੰ ਪਹਿਲਾ ਮੈਚ ਇਕ ਜੂਨ ਨੂੰ ਅਫਗਾਨਿਸਤਾਨ ਨਾਲ ਖੇਡਣਾ ਹੈ। ਖਵਾਜਾ ਨੇ ਕਿਹਾ, ''ਜਿੱਤ ਦੀ ਆਦਤ ਹੁੰਦੀ ਹੈ। ਅਸੀਂ ਟੀਮ 'ਚ ਵਾਰ-ਵਾਰ ਇਹ ਗੱਲ ਕਰਦੇ ਹਾਂ। ਅਸੀਂ ਲੈਅ ਕਾਇਮ ਰਖਣਾ ਚਾਹੁੰਦੇ ਹਾਂ। ਮੈਨੂੰ ਪਤਾ ਹੈ ਕਿ ਹਾਰਨ 'ਤੇ ਕਿਹੋ ਜਿਹਾ ਲਗਦਾ ਹੈ ਅਤੇ ਜਿੱਤ ਦਾ ਅਹਿਸਾਸ ਕੀ ਹੁੰਦਾ ਹੈ। ਅਸੀਂ ਜਿੱਤਣਾ ਚਾਹੁੰਦੇ ਹਾਂ।''
ਵਕਾਰ ਯੂਨਿਸ ਮੁਤਾਬਕ 1992 ਦਾ ਇਤਿਹਾਸ ਫਿਰ ਤੋਂ ਦੁਹਰਾਵੇਗਾ ਪਾਕਿਸਤਾਨ
NEXT STORY