ਸਪੋਰਟਸ ਡੈਸਕ- ਆਈਸੀਸੀ ਮੇਨਜ਼ ਅੰਡਰ-19 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਅਹਿਮ ਸੁਪਰ-6 ਮੁਕਾਬਲੇ ਵਿੱਚ ਭਾਰਤ ਦੇ 14 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਭਾਵੇਂ ਪਾਕਿਸਤਾਨ ਖ਼ਿਲਾਫ਼ ਉਹ ਵੱਡੀ ਪਾਰੀ ਨਹੀਂ ਖੇਡ ਸਕੇ ਪਰ ਆਪਣੀ 30 ਦੌੜਾਂ ਦੀ ਛੋਟੀ ਪਾਰੀ ਦੌਰਾਨ ਉਨ੍ਹਾਂ ਨੇ ਸ਼ੁਭਮਨ ਗਿੱਲ ਅਤੇ ਉਨਮੁਕਤ ਚੰਦ ਵਰਗੇ ਦਿੱਗਜ ਖਿਡਾਰੀਆਂ ਦੇ ਰਿਕਾਰਡ ਨੂੰ ਮਾਤ ਦੇ ਦਿੱਤੀ ਹੈ।
ਵੈਭਵ ਸੂਰਿਆਵੰਸ਼ੀ ਹੁਣ ਭਾਰਤ ਲਈ ਯੂਥ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਸ਼ੁਭਮਨ ਗਿੱਲ ਅਤੇ ਉਨਮੁਕਤ ਚੰਦ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਕ੍ਰਮਵਾਰ 1149-1149 ਦੌੜਾਂ ਬਣਾਈਆਂ ਸਨ। ਵੈਭਵ ਦੇ ਨਾਂ ਹੁਣ 23 ਯੂਥ ਵਨਡੇ ਮੈਚਾਂ ਵਿੱਚ 50.82 ਦੀ ਔਸਤ ਨਾਲ 1169 ਦੌੜਾਂ ਹੋ ਗਈਆਂ ਹਨ, ਜਿਸ ਵਿੱਚ ਤਿੰਨ ਸੈਂਕੜੇ ਅਤੇ 6 ਅਰਧ ਸੈਂਕੜੇ ਸ਼ਾਮਲ ਹਨ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ
ਐਤਵਾਰ ਨੂੰ ਕੁਈਨਜ਼ ਸਪੋਰਟਸ ਕਲੱਬ ਵਿੱਚ ਖੇਡੇ ਗਏ ਇਸ ਮੈਚ ਵਿੱਚ ਵੈਭਵ ਨੇ 22 ਗੇਂਦਾਂ ਵਿੱਚ 30 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਆਪਣੀ ਪਾਰੀ ਦੌਰਾਨ ਉਨ੍ਹਾਂ ਨੂੰ ਅੱਠਵੇਂ ਓਵਰ ਵਿੱਚ ਦੋ ਵਾਰ ਜੀਵਨਦਾਨ ਵੀ ਮਿਲਿਆ- ਪਹਿਲਾਂ ਪਾਕਿਸਤਾਨੀ ਖਿਡਾਰੀ ਨੇ ਉਨ੍ਹਾਂ ਦਾ ਆਸਾਨ ਕੈਚ ਛੱਡਿਆ ਅਤੇ ਫਿਰ ਉਹ ਰਨ ਆਊਟ ਹੋਣੋਂ ਬਚ ਗਏ। ਹਾਲਾਂਕਿ, ਅਗਲੀ ਹੀ ਗੇਂਦ 'ਤੇ ਮੁਹੰਮਦ ਸੱਯਾਮ ਦੀ ਸ਼ਾਰਟ ਗੇਂਦ 'ਤੇ ਉਹ ਵਿਕਟਕੀਪਰ ਨੂੰ ਕੈਚ ਦੇ ਬੈਠੇ।
ਇਹ ਵੀ ਪੜ੍ਹੋ- ਭਾਰਤ ਆਏਗੀ ਬੰਗਲਾਦੇਸ਼ ਦੀ ਟੀਮ, ਇਸ ਖਿਡਾਰੀ ਨੂੰ ਨਹੀਂ ਪਵੇਗੀ ਵੀਜ਼ਾ ਦੀ ਲੋੜ
ਯੂਥ ਵਨਡੇ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ:
• ਵਿਜੇ ਜ਼ੋਲ: 1404 ਦੌੜਾਂ
• ਯਸ਼ਸਵੀ ਜੈਸਵਾਲ: 1386 ਦੌੜਾਂ
• ਤਨਮਯ ਸ਼੍ਰੀਵਾਸਤਵ: 1316 ਦੌੜਾਂ
• ਵੈਭਵ ਸੂਰਿਆਵੰਸ਼ੀ: 1169 ਦੌੜਾਂ
• ਸ਼ੁਭਮਨ ਗਿੱਲ / ਉਨਮੁਕਤ ਚੰਦ: 1149 ਦੌੜਾਂ
ਵੈਭਵ ਦੀ ਪ੍ਰਤਿਭਾ 'ਤੇ ਕੋਈ ਸਵਾਲ ਨਹੀਂ ਹੈ ਪਰ ਸ਼ਾਨਦਾਰ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਾ ਬਦਲ ਪਾਉਣਾ ਅਤੇ ਸ਼ਾਰਟ ਗੇਂਦਾਂ 'ਤੇ ਆਊਟ ਹੋਣਾ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਦਾ 'ਯੂ-ਟਰਨ', ਕ੍ਰਿਕਟ ਬੋਰਡ ਨੇ ਲਿਆ ਵੱਡਾ ਫੈਸਲਾ
ਜੈਪੁਰ ਪੋਲੋ ਟੀਮ ਨੇ ਫਾਈਨਲ 'ਚ ਬਣਾਈ ਜਗ੍ਹਾ
NEXT STORY