ਪੈਰਿਸ— ਚੈੱਕ ਗਣਰਾਜ ਦੀ ਮਾਰਟਿਚ ਵੋਂਡ੍ਰੋਸੋਵਾ ਵਿਚ ਸਖਤ ਮੁਕਾਬਲੇ ਵਿਚ ਕ੍ਰੋਏਸ਼ੀਆ ਦੀ ਪੇਤ੍ਰਾ ਮਾਰਟਿਚ ਨੂੰ 7-6, 7-5 ਨਾਲ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਮਾਰਟਿਚ ਆਪਣੇ ਕਰੀਅਰ ਵਿਚ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿਚ ਖੇਡ ਰਹੀ ਸੀ ਪਰ ਉਹ ਇਸ ਤੋਂ ਅੱਗੇ ਨਹੀਂ ਜਾ ਸਕੀ। ਵੋਂਡ੍ਰੋਸੋਵਾ ਨੇ ਇਹ ਮੁਕਾਬਲਾ 2 ਘੰਟਿਆਂ ਵਿਚ ਜਿੱਤਿਆ। ਉਸ ਨੇ ਪਹਿਲੇ ਸੈੱਟ ਦਾ ਟਾਈਬ੍ਰੇਕ 7-1 ਨਾਲ ਜਿੱਤਿਆ। ਦੂਜਾ ਸੈੱਟ 7-5 ਨਾਲ ਜਿੱਤ ਕੇ ਅੰਤਿਮ-4 ਵਿਚ ਜਗ੍ਹਾ ਬਣਾ ਲਈ। ਵੋਂਡ੍ਰੋਸੋਵਾ ਦਾ ਸੈਮੀਫਾਈਨਲ ਵਿਚ ਬ੍ਰਿਟੇਨ ਦੀ ਜੋਹਾਨ ਕੋਂਟਾ ਨਾਲ ਮੁਕਾਬਲਾ ਹੋਵੇਗਾ।
ਦੱ. ਅਫਰੀਕਾ ਨੂੰ ਹਰਾਉਣ ਤੋਂ ਬਾਅਦ ਕੋਹਲੀ ਨੇ ਕਿਹਾ, ਜਿੱਤ ਨਾਲ ਸ਼ੁਰੂਆਤ ਕਰਨਾ ਮਹੱਤਵਪੂਰਨ
NEXT STORY