ਨਵੀਂ ਦਿੱਲੀ— ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਲੈੱਗ ਸਪਿਨਰ ਵਰੁਣ ਚੱਕਰਵਰਤੀ ਤੇ ਤੇਜ਼ ਗੇਂਦਬਾਜ਼ ਸੰਦੀਪ ਵਾਰੀਅਰ 10 ਦਿਨ ਦਾ ਲਾਜ਼ਮੀ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਆਪਣੇ ਸ਼ਹਿਰ ਪਰਤ ਗਏ ਹਨ। ਚੱਕਰਵਰਤੀ ਤੇ ਵਾਰੀਅਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਜੈਵ ਸੁਰੱਖਿਆ ਵਾਤਾਵਰਨ (ਬਾਇਓ-ਬਬਲ) ’ਚ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਸੀ। ਇਹ ਲੀਗ ਬਾਅਦ ’ਚ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : IPL ’ਚ ਸਭ ਤੋਂ ਜ਼ਿਆਦਾ ਵਾਈਡ ਗੇਂਦ ਸੁੱਟਣ ਵਾਲੇ ਖਿਡਾਰੀ, ਸੂਚੀ ’ਚ ਸ਼ਾਮਲ ਹਨ ਤਿੰਨ ਭਾਰਤੀ
ਤਾਮਿਲਨਾਡੂ ਦੇ ਚੱਕਰਵਰਤੀ ਅਧਿਕਾਰਤ ਤੌਰ ’ਤੇ ਪਹਿਲੇ ਕ੍ਰਿਕਟਰ ਸਨ ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਉਹ ਕੁਝ ਸਕੈਨ ਕਰਾਉਣ ਗਏ ਸਨ ਜਿੱਥੇ ਵਾਇਰਸ ਨਾਲ ਇਨਫ਼ੈਕਟਿਡ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀ ਵਾਰੀਅਰ ਤੇ ਪ੍ਰਸਿੱਧ ਕ੍ਰਿਸ਼ਨਾ ਵੀ ਵਾਇਰਸ ਦੀ ਲਪੇਟ ’ਚ ਆ ਗਏ ਸਨ। ਕੇਰਲ ਦੇ ਵਾਰੀਅਰ ਇਸ ਦੌਰਾਨ ਦਿੱਲੀ ਕੈਪੀਟਲਜ਼ ਦੇ ਅਮਿਤ ਮਿਸ਼ਰਾ ਦੇ ਸੰਪਰਕ ’ਚ ਆਏ ਜਿਸ ਨਾਲ ਇਹ ਲੈੱਗ ਸਪਿਨਰ ਵੀ ਇਨਫ਼ੈਕਟਿਡ ਹੋ ਗਿਆ ਸੀ।
ਇਹ ਵੀ ਪੜ੍ਹੋ : ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਰੋਨਾ ਖ਼ਿਲਾਫ਼ ਜੰਗ ’ਚ ਦਾਨ ਕੀਤੀ ਵੱਡੀ ਰਕਮ
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਂ, ਚੱਕਰਵਰਤੀ ਤੇ ਸੰਦੀਪ ਘਰ ਪਰਤ ਗਏ ਹਨ। ਉਨ੍ਹਾਂ ਨੇ 10 ਦਿਨਾਂ ਦਾ ਲਾਜ਼ਮੀ ਇਕਾਂਤਵਾਸ ਪੂਰਾ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਦੀ ਫ਼੍ਰੈਂਚਾਈਜ਼ੀ ਟੀਮ ਕੇ. ਕੇ. ਆਰ. ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੇਗੀ। ਉਨ੍ਹਾਂ ਕਿਹਾ ਕਿ ਕ੍ਰਮਵਾਰ ਚੇਨਈ ਤੇ ਕੇਰਲ ’ਚ ਆਰ.ਟੀ. ਪੀ.ਸੀ.ਆਰ ਟੈਸਟ ਕਰਵਾਇਆ ਜਾਵੇਗਾ। ਚੱਕਰਵਰਤੀ ਤੇ ਵਾਰੀਅਰ ’ਚ ਹਾਲਾਂਕਿ ਇਨਫ਼ੈਕਸ਼ਨ ਦੇ ਕੋਈ ਖ਼ਾਸ ਲੱਛਣ ਨਹੀਂ ਦਿਖਾਈ ਦਿੱਤੇ। ਕੋਵਿਡ-19 ਲਈ ਪਾਜ਼ੇਟਿਵ ਪਾਏ ਗਏ ਕੇ. ਕੇ. ਆਰ. ਦੇ ਇਕ ਹੋਰ ਖਿਡਾਰੀ ਨਿਊਜ਼ੀਲੈਂਡ ਦੇ ਟਿਮ ਸੀਫ਼ਰਟ ਅਜੇ ਇਕਾਂਤਵਾਸ ’ਚ ਰਹਿਣਗੇ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ 4 ਮਈ ਤੋਂ ਮੁਲਤਵੀ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਫ਼ੁੱਟਬਾਲਰ ਫ਼੍ਰੈਂਕੋ ਦਾ ਦਿਹਾਂਤ
NEXT STORY