ਸਪੋਰਟਸ ਡੈਸਕ- ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੇ ਵੈਂਕਟੇਸ਼ ਅਈਅਰ ਨੇ ਵਿਜੇ ਹਜ਼ਾਰੇ ਟਰਾਫ਼ੀ ਦੇ ਤਹਿਤ ਰਾਜਕੋਟ ਦੇ ਮੈਦਾਨ 'ਤੇ ਧਮਾਕੇਦਾਰ ਪਾਰੀ ਖੇਡੀ। ਮੱਧ ਪ੍ਰਦੇਸ਼ ਵਲੋਂ ਛੇਵੇਂ ਨੰਬਰ 'ਤੇ ਖੇਡਣ ਆਏ ਅਈਅਰ ਨੇ 113 ਗੇਂਦਾਂ 'ਚ 8 ਚੌਕੇ ਤੇ 10 ਛੱਕਿਆਂ ਦੀ ਮਦਦ ਨਾਲ 151 ਦੌੜਾਂ ਬਣਾਈਆਂ ਜਿਸ ਦੀ ਮਦਦ ਨਾਲ ਮੱਧ ਪ੍ਰਦੇਸ਼ ਨੇ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 331 ਦੌੜਾਂ ਬਣਾਈਆਂ। ਅਈਅਰ ਜਦੋਂ ਮੈਦਾਨ 'ਤੇ ਆਏ ਉਦੋਂ ਮੱਧ ਪ੍ਰਦੇਸ਼ ਦੀਆਂ 58 ਦੌੜਾਂ 'ਤੇ 4 ਵਿਕਟਾਂ ਡਿੱਗ ਚੁੱਕੀਆਂ ਸਨ। ਅਈਅਰ ਨੇ ਸ਼ੁਰੂਆਤ ਤੋਂ ਹੀ ਸ਼ਾਨਦਾਰ ਸ਼ਾਟ ਲਾਉਣੇ ਜਾਰੀ ਰੱਖੇ। ਉਨ੍ਹਾਂ ਨੂੰ ਪਾਰਥ ਸਾਹਨੀ ਤੇ ਪੁਨੀਤ ਦਾ ਵੀ ਸਹਿਯੋਗ ਮਿਲਿਆ।
ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ ਦੌਰੇ 'ਤੇ ਰਹਾਣੇ ਦੀ ਟੀਮ 'ਚ ਜਗ੍ਹਾ ਬਣਨਾ ਮੁਸ਼ਕਲ : ਗੌਤਮ ਗੰਭੀਰ
ਅਈਅਰ ਨੇ 113 ਗੇਂਦਾਂ 'ਚ 8 ਚੌਕੇ ਤੇ 10 ਛੱਕਿਆਂ ਦੀ ਮਦਦ ਨਾਲ 151 ਦੌੜਾਂ ਬਣਾਈਆਂ। ਇਸ ਦੌਰਾਨ ਪਾਰਥ ਨੇ 25 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ ਤਾਂ ਪੁਨੀਤ ਨੇ 8 ਗੇਂਦਾਂ 'ਚ ਇਕ ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾਈਆਂ। ਹਾਲਾਂਕਿ ਮੱਧ ਪ੍ਰਦੇਸ਼ ਵਲੋਂ ਕਪਤਾਨ ਆਦਿਤਿਆ ਸ਼੍ਰੀਵਾਸਤਵ ਨੇ ਵੀ 80 ਗੇਂਦਾਂ 'ਚ 70 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਆਧਾਰ ਦਿੱਤਾ। ਚੰਡੀਗੜ੍ਹ ਵਲੋਂ ਜਗਜੀਤ ਸਿੰਘ ਨੇ 69 ਦੌੜਾ ਤੇ ਕੇ ਤਿੰਨ ਤੇ ਸੰਦੀਪ ਸ਼ਰਮਾ ਨੇ 62 ਦੌੜਾਂ ਦੇ ਕੇ ਦੋ ਵਿਕਟ ਹਾਸਲ ਕੀਤੇ।
ਜਵਾਬ 'ਚ ਖੇਡਣ ਉਤਰੀ ਚੰਡੀਗੜ੍ਹ ਦੀ ਟੀਮ ਹਾਲਾਂਕਿ ਮਜ਼ਬੂਤ ਸ਼ੁਰੂਆਤ ਕੀਤੀ। ਕਪਤਾਨ ਮਨਨ ਵੋਹਰਾ ਨੇ 95 ਗੇਂਦਾਂ 'ਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ। ਮਨਨ ਨੇ ਅਨਿਕੇਤ ਦੇ ਨਾਲ ਮਜ਼ਬੂਤ ਸਾਂਝੇਦਾਰੀ ਕੀਤੀ। ਇਹ ਸਾਂਝੇਦਾਰੀ ਉਦੋਂ ਹੋਈ ਜਦੋਂ ਚੰਡੀਗੜ੍ਹ ਦਾ ਚੋਟੀ ਦਾ ਕ੍ਰਮ ਸਰੂਲ 25 ਦੌੜਾਂ, ਕੁਨਾਲ ਮਹਾਜਨ 5 ਦੌੜਾਂ ਤੇ ਅਰੀਜੀਤ ਪੰਨੂ 21 ਦੌੜਾਂ 'ਤੇ ਛੇਤੀ ਪਵੇਲੀਅਨ ਪਰਤ ਗਿਆ। ਅੰਕਿਤ ਨੇ 119 ਗੇਂਦਾਂ 'ਚ 11 ਚੌਕਿਆਂ ਦੀ ਮਦਦ ਨਾਲ 119 ਦੌੜਾਂ ਬਣਾਈਆਂ ਪਰ ਇਨ੍ਹਾਂ ਦੋਵਾਂ ਦੇ ਆਊਟ ਹੋਣ ਨਾਲ ਚੰਗੀਗੜ੍ਹ ਦੇ ਬਾਕੀ ਬੱਲੇਬਾਜ਼ ਟੀਚੇ ਤਕ ਨਹੀਂ ਪਹੁੰਚ ਸਕੇ ਤੇ ਸਿਰਫ਼ ਪੰਜ ਦੌੜਾਂ ਨਾਲ ਮੈਚ ਗੁਆ ਦਿੱਤਾ।
ਇਹ ਵੀ ਪੜ੍ਹੋ : ਪਿਤਾ ਯੋਗਰਾਜ ਦੀ ਇਸ 'ਧਮਕੀ' ਨੇ ਯੁਵਰਾਜ ਨੂੰ ਬਣਾਇਆ ਕ੍ਰਿਕਟਰ, ਜਾਣੋ ਉਨ੍ਹਾਂ ਬਾਰੇ ਕੁਝ ਹੋਰ ਵੀ ਰੌਚਕ ਕਿੱਸੇ
ਚਾਰ ਮੈਚਾਂ 'ਚ 348 ਦੌੜਾਂ ਬਣਾਈਆਂ, ਝਟਕਾਈਆਂ 8 ਵਿਕਟਾਂ
ਅਈਅਰ ਨੇ ਵਿਜੇ ਹਜ਼ਾਰੇ ਦੇ ਪਹਿਲੇ ਮੈਚ 'ਚ ਮਹਾਰਾਸ਼ਟਰ ਦੇ ਖ਼ਿਲਾਫ਼ 14 ਦੌੜਾਂ ਬਣਾਈਆਂ ਸਨ। ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 59 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਤੋਂ ਬਾਅਦ ਕੇਰਲਾ ਦੇ ਖ਼ਿਲਾਫ਼ ਉਨ੍ਹਾਂ ਨੇ 83 ਗੇਂਦਾਂ 'ਤੇ 112 ਦੌੜਾਂ ਤਾਂ ਬਣਾਈਆਂ ਨਾਲ ਹੀ 55 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉੱਤਰਾਖੰਡ ਦੇ ਖ਼ਿਲਾਫ਼ ਹੋਏ ਮੁਕਾਬਲੇ 'ਚ ਉਨ੍ਹਾਂ ਨੇ 71 ਦੌੜਾਂ ਬਣਾਈਆਂ ਤੇ 58 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਹੁਣ ਚੰਡੀਗੜ੍ਹ ਦੇ ਖ਼ਿਲਾਫ਼ ਮੈਚ 'ਚ ਵੀ ਉਨ੍ਹਾਂ ਨੇ 151 ਦੌੜਾਂ ਬਣਾਈਆਂ। ਨਾਲ ਹੀ 64 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਭਾਵ ਅਈਅਰ ਚਾਰ ਮੈਚਾਂ 'ਚ 348 ਦੌੜਾਂ ਬਣਾਉਣ ਦੇ ਨਾਲ 8 ਵਿਕਟਾਂ ਵੀ ਲੈ ਚੁੱਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਅਫ਼ਰੀਕਾ ਦੌਰੇ 'ਤੇ ਰਹਾਣੇ ਦੀ ਟੀਮ 'ਚ ਜਗ੍ਹਾ ਬਣਨਾ ਮੁਸ਼ਕਲ : ਗੌਤਮ ਗੰਭੀਰ
NEXT STORY