ਨਵੀਂ ਦਿੱਲੀ— ਅੱਜ ਭਾਵ 12 ਦਸੰਬਰ 2021 ਨੂੰ 'ਸਿਕਸਰ ਕਿੰਗ' ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਯੁਵਰਾਜ ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਸਾਬਕਾ ਕ੍ਰਿਕਟਰ ਅਤੇ ਫਿਲਮ ਅਭਿਨੇਤਾ ਹਨ। ਉਨ੍ਹਾਂ ਦੀ ਮਾਂ ਦਾ ਨਾਂ ਸ਼ਬਨਮ ਹੈ। ਬਚਪਨ 'ਚ ਸਕੇਟਿੰਗ ਦੇ ਪ੍ਰਤੀ ਯੁਵਰਾਜ ਦਾ ਜ਼ਿਆਦਾ ਪਿਆਰ ਸੀ। ਰੋਜ਼ ਦਿਨ 'ਚ 8-10 ਘੰਟੇ ਸਕੇਟਿੰਗ ਕਰਦੇ ਸਨ। ਹਰਸ਼ਾ ਭੋਗਲੇ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਯੁਵਰਾਜ ਸਿੰਘ ਨੇ ਦੱਸਿਆ ਸੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਸਕੇਟਿੰਗ ਕਰਦੇ ਦੇਖਦੇ ਸਨ ਤਾਂ ਉਨ੍ਹਾਂ ਨੂੰ ਮੁੰਡਿਆਂ ਦਾ ਖੇਡ ਖੇਡਣ ਦੀ ਸਲਾਹ ਦਿੰਦੇ ਸਨ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਚਾਹੁੰਦੇ ਸਨ ਕਿ ਯੁਵਾਰਜ ਇਕ ਕ੍ਰਿਕਟਰ ਬਣੇ। ਇਕ ਵਾਰ ਬਚਪਨ 'ਚ ਜਦੋਂ ਯੁਵਰਾਜ ਸਕੇਟਿੰਗ 'ਚ ਮੈਡਲ ਜਿੱਤ ਕੇ ਘਰ ਪਰਤੇ ਅਤੇ ਆਪਣੇ ਪਿਤਾ ਨੂੰ ਮੈਡਲ ਦਿਖਾਇਆ ਤਾਂ ਯੋਗਰਾਜ ਮੈਡਲ ਨੂੰ ਸੁੱਟਦੇ ਹੋਏ ਬੋਲੇ ਸੀ ਕਿ ਉਹ ਸਕੇਟਿੰਗ ਛੱਡ ਕੇ ਕ੍ਰਿਕਟ ਖੇਡਣ, ਨਹੀਂ ਤਾਂ ਲੱਤਾਂ ਭੰਨ ਦੇਣਗੇ।
ਇਹ ਵੀ ਪੜ੍ਹੋ : BCCI ਨੇ ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਅਲਟੀਮੇਟਮ, ਪ੍ਰਦਰਸ਼ਨ ਕਰੋ ਨਹੀਂ ਤਾਂ ਟੀਮ 'ਚੋਂ ਜਾਓ ਬਾਹਰ
ਯੁਵਰਾਜ ਸਿੰਘ ਕਦੀ ਆਪਣੇ ਸ਼ਾਨਦਾਰ ਫਾਰਮ ਕਾਰਨ ਚਰਚਾ 'ਚ ਰਹਿੰਦੇ ਸਨ ਅਤੇ ਕਈ ਵਾਰ ਅਜਿਹੇ ਮੌਕੇ ਦੇਖਣ ਨੂੰ ਮਿਲੇ ਜਦੋਂ ਯੁਵਰਾਜ ਸਿੰਘ ਨੂੰ ਲੈਅ 'ਚ ਵੇਖ ਗੇਂਦਬਾਜ਼ ਆਪਣੀ ਲੈਅ ਗੁਆ ਦਿੰਦੇ ਸਨ। ਯੁਵਰਾਜ ਨੇ 19 ਸਾਲ ਦੀ ਉਮਰ 'ਚ ਸਾਲ 2000 'ਚ ਪਹਿਲਾ ਵਨਡੇ ਮੈਚ ਖੇਡਿਆ ਸੀ। ਇਸ ਤੋਂ ਬਾਅਦ ਆਪਣੇ ਕਰੀਅਰ 'ਚ ਉਨ੍ਹਾਂ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਯੁਵਰਾਜ ਦੇ ਨਾਂ ਇਕ ਅਜਿਹਾ ਰਿਕਾਰਡ ਹੈ, ਜਿਸ ਦਾ ਟੁੱਟਣਾ ਹੁਣ ਮੁਸ਼ਕਲ ਨਜ਼ਰ ਆਉਂਦਾ ਹੈ। ਕਿਹੜਾ ਹੈ ਉਹ ਰਿਕਾਰਡ। ਆਓ ਜਾਣੀਏ- ਜਿਸ ਨੇ ਯੁਵਰਾਜ ਨੂੰ ਕ੍ਰਿਕਟ ਦੇ ਇਤਿਹਾਸ 'ਚ ਅਮਰ ਬਣਾ ਦਿੱਤਾ ਹੈ।
ਯੁਵਰਾਜ ਨੇ ਅਜੇ ਤੱਕ ਦੇ ਕ੍ਰਿਕਟ ਇਤਿਹਾਸ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਦਰਜ ਕਰਾਇਆ ਹੈ। ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ ਇਸੇ ਮੈਚ 'ਚ ਸਿਰਫ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਪਾਰੀ ਦੌਰਾਨ ਯੁਵੀ ਨੇ 3 ਚੌਕੇ ਅਤੇ 7 ਸ਼ਾਨਦਾਰ ਛੱਕੇ ਲਗਾ ਕੇ 58 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਉਨ੍ਹਾਂ ਦੇ ਇਸ ਰਿਕਾਰਡ ਨੂੰ ਕੌਮਾਂਤਰੀ ਪੱਧਰ 'ਤੇ ਤੋੜਨਾ ਕਿਸੇ ਵੀ ਬੱਲੇਬਾਜ਼ ਲਈ ਸੌਖਾ ਨਹੀਂ ਹੋਣ ਵਾਲਾ।
ਇਹ ਵੀ ਪੜ੍ਹੋ : ICC ਨੂੰ ਅਜੇ ਵੀ ਕ੍ਰਿਕਟ ਨੂੰ ਓਲੰਪਿਕ 2028 'ਚ ਸ਼ਾਮਲ ਕੀਤੇ ਜਾਣ ਦੀ ਉਮੀਦ
ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੂੰ ਦਿੱਤੀ ਮਾਤ
2011 ਵਰਲਡ ਕੱਪ ਦੇ ਬਾਅਦ ਪਤਾ ਲਗਿਆ ਕਿ ਯੁਵਰਾਜ ਨੂੰ ਕੈਂਸਰ ਹੈ। ਟ੍ਰੀਟਮੈਂਟ ਲਈ ਯੁਵਰਾਜ ਨੂੰ ਅਮਰੀਕਾ ਜਾਣਾ ਪਿਆ। ਯੁਵਰਾਜ ਸਿੰਘ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਜਦੋਂ ਉਨ੍ਹਾਂ ਦਾ ਇਲਾਜ ਚਲ ਰਾਹ ਸੀ ਉਦੋਂ ਉਨ੍ਹਾਂ ਨੂੰ ਕਦੀ ਅਜਿਹਾ ਨਹੀਂ ਲੱਗਾ ਕਿ ਉਹ ਦੁਬਾਰਾ ਕ੍ਰਿਕਟ ਖੇਡ ਸਕਣਗੇ। ਉਹ ਸਿਰਫ ਆਪਣੀ ਜਾਨ ਬਚਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਆਦਰਸ਼ ਸਚਿਨ ਤੇਂਦੁਲਕਰ ਅਤੇ ਅਨਿਲ ਕੁੰਬਲੇ ਜਿਹੇ ਖਿਡਾਰੀ ਯੁਵਰਾਜ ਨੂੰ ਮਿਲਣ ਲਈ ਹਸਪਤਾਲ ਗਏ ਸਨ। ਲਗਭਗ ਢਾਈ ਮਹੀਨੇ ਤਕ ਯੁਵਰਾਜ ਦਾ ਇਲਾਜ ਚਲਿਆ। ਯੁਵਰਾਜ ਠੀਕ ਹੋ ਕੇ ਭਾਰਤ ਪਰਤੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਨੇ ਪਹਿਲੀ ਹੀ ਮੁਲਾਕਾਤ 'ਚ ਅਨੁਸ਼ਕਾ ਨੂੰ ਮਾਰਿਆ ਸੀ ਮਿਹਣਾ, ਖ਼ੁਦ ਹੀ ਦੱਸੀ ਸੱਚਾਈ
NEXT STORY