ਨਾਗਪੁਰ– ਯਸ਼ ਰਾਠੌੜ ਦੇ ਸੈਂਕੜੇ ਦੀ ਬਦੌਲਤ ਤੇਜ਼ ਗੇਂਦਬਾਜ਼ ਨਚਿਕੇਤ ਭੂਟੇ ਤੇ ਆਫ ਸਪਿੰਨਰ ਹਰਸ਼ ਦੂਬੇ ਦੀਆਂ 3-3 ਵਿਕਟਾਂ ਦੀ ਬਦੌਲਤ ਵਿਦਰਭ ਨੇ ਮੰਗਲਵਾਰ ਨੂੰ ਇੱਥੇ ਰਣਜੀ ਟਰਾਫੀ ਕੁਆਰਟਰ ਫਾਈਨਲ ਵਿਚ ਚੌਥੇ ਦਿਨ ਤਾਮਿਲਨਾਡੂ ਨੂੰ 198 ਦੌੜਾਂ ਨਾਲ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾ ਲਈ।
ਰਾਠੌੜ ਦੀ 213 ਗੇਂਦਾਂ ਵਿਚ 11 ਚੌਕਿਆਂ ਨਾਲ 112 ਦੌੜਾਂ ਦੀ ਪਾਰੀ ਤੇ ਦੂਬੇ (64) ਦੇ ਨਾਲ ਉਸਦੀ ਛੇਵੀਂ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਨਾਲ ਪਿਛਲੇ ਸੈਸ਼ਨ ਦੀ ਉਪ ਜੇਤੂ ਵਿਦਰਭ ਨੇ ਦੂਜੀ ਪਾਰੀ ਵਿਚ 272 ਦੌੜਾਂ ਬਣਾਈਆਂ ਤੇ ਤਾਮਿਲਨਾਡੂ ਨੂੰ 401 ਦੌੜਾਂ ਦਾ ਟੀਚਾ ਦਿੱਤਾ।
ਤਾਮਿਲਨਾਡੂ ਵੱਲੋਂ ਕਪਤਾਨ ਸਾਈ ਕਿਸ਼ੋਰ ਨੇ 78 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਤਾਮਿਲਨਾਡੂ ਦੀ ਟੀਮ ਭੂਟੇ (19 ਦੌੜਾਂ ’ਤੇ 3 ਵਿਕਟਾਂ) ਤੇ ਦੂਬੇ (40 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਸਿਰਫ 61.1 ਓਵਰਾਂ ਵਿਚ 202 ਦੌੜਾਂ ’ਤੇ ਸਿਮਟ ਗਈ।
ਨਿਸ਼ਾਨੇਬਾਜ਼ ਸੋਨਮ ਤੇ ਨੀਰਜ ਨੇ ਰਾਸ਼ਟਰੀ ਚੋਣ ਟ੍ਰਾਇਲ ਜਿੱਤੇ
NEXT STORY