ਨਾਗਪੁਰ- ਖੱਬੇ ਹੱਥ ਦੇ ਸਪਿਨਰ ਆਦਿੱਤਯ ਸਰਵਟੇ (13 ਦੌੜਾਂ 'ਤੇ 3 ਵਿਕਟਾਂ) ਦੀ ਇਕ ਹੋਰ ਖਤਰਨਾਕ ਗੇਂਦਬਾਜ਼ੀ ਨਾਲ ਪਿਛਲਾ ਚੈਂਪੀਅਨ ਵਿਦਰਭ ਰਣਜੀ ਟਰਾਫੀ ਫਾਈਨਲ ਵਿਚ ਆਪਣਾ ਖਿਤਾਬ ਬਚਾਉਣ ਤੋਂ 5 ਵਿਕਟਾਂ ਦੂਰ ਰਹਿ ਗਿਆ ਹੈ।
ਵਿਦਰਭ ਨੇ ਆਪਣੀ ਦੂਸਰੀ ਪਾਰੀ ਵਿਚ 200 ਦੌੜਾਂ ਬਣਾਈਆਂ। ਸੌਰਾਸ਼ਟਰ ਸਾਹਮਣੇ ਜਿੱਤ ਲਈ 206 ਦੌੜਾਂ ਦਾ ਟੀਚਾ ਰੱਖਿਆ ਪਰ ਸੌਰਾਸ਼ਟਰ ਨੇ ਚੌਥੇ ਦਿਨ ਦੀ ਸਮਾਪਤੀ ਤੱਕ ਆਪਣੀਆਂ 5 ਵਿਕਟਾਂ ਸਿਰਫ 58 ਦੌੜਾਂ 'ਤੇ ਗੁਆ ਦਿੱਤੀਆਂ। ਸੌਰਾਸ਼ਟਰ ਨੂੰ ਵੀ ਪਹਿਲੀ ਵਾਰ ਚੈਂਪੀਅਨ ਬਣਨ ਲਈ 148 ਦੌੜਾਂ ਦੀ ਜ਼ਰੂਰਤ ਹੈ, ਜਦਕਿ ਉਸ ਦੀਆਂ 5 ਵਿਕਟਾਂ ਬਾਕੀ ਹਨ। ਵਿਦਰਭ ਨੇ ਪਿਛਲੇ ਸਾਲ ਦਿੱਲੀ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ, ਜਦਕਿ ਸੌਰਾਸ਼ਟਰ ਦੀ ਟੀਮ 2015-16 ਦੇ ਫਾਈਨਲ ਵਿਚ ਮੁੰਬਈ ਕੋਲੋਂ ਹਾਰੀ ਸੀ। ਵਿਦਰਭ ਨੂੰ ਆਪਣਾ ਖਿਤਾਬ ਬਰਕਰਾਰ ਰੱਖਣ ਲਈ 5 ਵਿਕਟਾਂ ਦੀ ਜ਼ਰੂਰਤ ਹੈ।
ਰੀਅਲ ਕਸ਼ਮੀਰ ਨੇ ਗੋਕੁਲਮ ਕੇਰਲ ਨੂੰ 1-0 ਨਾਲ ਹਰਾਇਆ
NEXT STORY