ਸਿਡਨੀ- ਹਨੁਮਾ ਵਿਹਾਰੀ ਨੇ 161 ਗੇਂਦਾਂ ’ਤੇ ਅਜੇਤੂ 23 ਦੌੜਾਂ ਬਣਾਈਆਂ ਪਰ ਉਸਦੇ ਸਾਥੀ ਆਰ. ਅਸ਼ਵਿਨ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਡਰਾਅ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਉਸਦੀ ਇਸ ਪਾਰੀ ਦੀ ਤੁਲਨਾ ਇਕ ਬਿਹਤਰੀਨ ਸੈਂਕੜੇ ਨਾਲ ਕੀਤੀ। ਅਸ਼ਵਿਨ ਨੇ ਵੀ 128 ਗੇਂਦਾਂ ’ਤੇ ਅਜੇਤੂ 39 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਮਿਲ ਕੇ ਪੰਜਵੇਂ ਦਿਨ ਆਖਰੀ ਸੈਸ਼ਨ ਵਿਚ ਵਿਕਟ ਡਿੱਗਣ ਨਹੀਂ ਕੀਤੀ ਤੇ ਆਸਟਰੇਲੀਆ ਦੀਆਂ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਅਸ਼ਵਿਨ ਨੇ ਕਿਹਾ,‘‘ਪੁਜਾਰਾ ਤੇ ਪੰਤ ਦੀ ਵਿਕਟ ਗਵਾਉਣ ਅਤੇ ਵਿਹਾਰੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਜਿੱਤ ਦੀ ਕੋਸ਼ਿਸ਼ ਕਰਨਾ ਮੁਸ਼ਕਿਲ ਸੀ। ਆਸਟਰੇਲੀਆ ਦਾ ਦੌਰਾ ਕਰਨਾ ਕਦੇ ਆਸਾਨ ਨਹੀਂ ਰਿਹਾ। ਇਸ ਲਈ ਵਿਹਾਰੀ ਖੁਦ ’ਤੇ ਮਾਣ ਕਰ ਸਕਦਾ ਹਾ। ਇਹ ਪਾਰੀ ਸੈਂਕੜਾ ਬਣਾਉਣ ਦੇ ਬਰਾਬਰ ਸੀ।’’ ਇਸ ਆਫ ਸਪਿਨਰ ਨੇ ਕਿਹਾ ਕਿ ਨੈੱਟ ’ਤੇ ਚੰਗੀ ਬੱਲੇਬਾਜ਼ੀ ਕਰਨ ਨਾਲ ਉਸਦਾ ਆਤਮਵਿਸ਼ਵਾਸ ਵਧਿਆ ਤੇ ਉਹ ਲੰਬੇ ਸਮੇਂ ਤਕ ਕ੍ਰੀਜ਼ ’ਤੇ ਟਿਕੇ ਰਹਿਣ ਵਿਚ ਸਫਲ ਰਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੁਕੋਵਸਕੀ ਦੇ ਮੋਢੇ ’ਤੇ ਲੱਗੀ ਸੱਟ, ਅਗਲੇ ਮੈਚ 'ਚ ਖੇਡਣਾ ਸ਼ੱਕੀ
NEXT STORY