ਨਵੀਂ ਦਿੱਲੀ— ਪ੍ਰੋ ਮੁੱਕੇਬਾਜ਼ੀ ਦੇ ਭਾਰਤੀ ਬਾਦਸ਼ਾਹ ਵਿਜੇਂਦਰ ਸਿੰਘ 22 ਨਵੰਬਰ ਨੂੰ ਦੁਬਈ ਵਿਚ ਰਿੰਗ ਵਿਚ ਲਗਾਤਾਰ 12ਵੀਂ ਜਿੱਤ ਹਾਸਲ ਕਰਨ ਦੇ ਮਜ਼ਬੂਤ ਇਰਾਦੇ ਨਾਲ ਉਤਰੇਗਾ। ਹਾਲਾਂਕਿ ਉਸਦੇ ਵਿਰੋਧੀ ਦਾ ਐਲਾਨ ਅਜੇ ਨਹੀਂ ਹੋਇਆ ਹੈ। ਅਮਰੀਕੀ ਪ੍ਰੋਫੈਸ਼ਨਲ ਸਰਕਟ ਵਿਚ ਜਿੱਤ ਨਾਲ ਆਗਾਜ਼ ਕਰਨ ਵਾਲਾ ਵਿਜੇਂਦਰ ਆਪਣੇ ਪ੍ਰੋ ਕਰੀਅਰ ਵਿਚ ਅਜੇ ਤਕ ਅਜੇਤੂ ਹੈ। ਉਸਦਾ 11-0 ਦਾ ਕਰੀਅਰ ਰਿਕਰਾਡ ਹੈ, ਜਿਸ ਵਿਚ 8 ਮੁਕਾਬਲੇ ਉਸ ਨੇ ਨਾਕਆਊਟ ਕਰ ਕੇ ਜਿੱਤੇ ਹਨ। ਵਿਜੇਂਦਰ ਨੇ ਜੁਲਾਈ ਵਿਚ ਅਮਰੀਕਾ ਵਿਚ ਆਪਣੇ ਡੈਬਿਊ ਮੁਕਾਬਲੇ ਵਿਚ ਮਾਈਕਲ ਸਨਾਈਡਰ ਨੂੰ ਟੈਕਨੀਕਲ ਨਾਕਆਊਟ ਕੀਤਾ ਸੀ। ਭਾਰਤੀ ਮੁੱਕੇਬਾਜ਼ ਦੇ ਇਸ ਮੁਕਾਬਲੇ ਦਾ ਆਯੋਜਨ ਅਮਰੀਕਾ ਵਿਚ ਭਾਰਤੀ ਪ੍ਰਮੋਟਰ ਟਾਪ ਰੈਂਕ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜਿਸ ਵਿਚ ਰਾਊਂਡ 10 ਬਾਕਸਿੰਗ ਤੇ ਐੱਮ. ਟੀ. ਕੇ. ਗਲੋਬਲ ਦਾ ਨਾਂ ਸ਼ਾਮਲ ਹੈ। ਰਾਊਂਡ 10 ਬਾਕਸਿੰਗ ਦੁਬਈ ਦਾ ਇਕਲੌਤਾ ਮੁੱਕੇਬਾਜ਼ੀ ਕਲੱਬ ਹੈ।

ਸੁਪਰ ਮਿਡਲਵੇਟ ਦਾ ਮੁੱਕੇਬਾਜ਼ ਵਿਜੇਂਦਰ ਅਜੇ ਮਾਨਚੈਸਟਰ ਵਿਚ ਟ੍ਰੇਨਰ ਲੀ ਬੀਅਰਡ ਦੇ ਨਾਲ ਅਭਿਆਸ ਕਰ ਰਿਹਾ ਹੈ। ਇਸ ਮੁਕਾਬਲੇ ਲਈ ਵਿਜੇਂਦਰ ਨੇ ਕਿਹਾ, ''ਮੈਂ ਵਿਸ਼ਵ ਖਿਤਾਬ ਦੀ ਆਪਣੀ ਕੋਸ਼ਿਸ਼ ਜਾਰੀ ਰੱਖੀ ਹੈ। ਮੈਂ ਜੁਲਾਈ ਵਿਚ ਅਮਰੀਕਾ ਵਿਚ ਜੇਤੂ ਡੈਬਿਊ ਕੀਤਾ ਸੀ ਤੇ ਉਸ ਪ੍ਰਦਰਸ਼ਨ 'ਤੇ ਮੈਨੂੰ ਮਾਣ ਹੈ ਪਰ ਮੈਂ ਲੰਬੇ ਆਰਾਮ ਤੋਂ ਬਾਅਦ ਵਾਪਸੀ ਕਰ ਰਿਹਾ ਹਾਂ ਤੇ ਆਪਣਾ 12ਵਾਂ ਖਿਤਾਬ ਜਿੱਤਣ ਲਈ ਬੇਤਾਬ ਹਾਂ।''
ਟੈਸਟ ਚੈਂਪੀਅਨਸ਼ਿਪ 'ਚ ਚੋਟੀ ਦੇ ਸਥਾਨ 'ਤੇ ਭਾਰਤ ਦੀ ਪਕੜ ਮਜ਼ਬੂਤ
NEXT STORY