ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣਨ ਨੇ ਪੇਸ਼ੇਵਰ ਸਰਕਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਤੇ ਨਿਊਯਾਰਕ ਵਿਚ ਅਮਰੀਕਾ ਦੇ ਸਟੀਵ ਐਂਦ੍ਰਾਦੇ ਨੂੰ ਤਕਨੀਕੀ ਨਾਕਆਊਟ ਨਾਲ ਹਰਾ ਦਿੱਤਾ। ਐਂਦ੍ਰਾਦੇ ਦਾ ਤਜਰਬਾ 6 ਮੁਕਾਬਲਿਆਂ ਦਾ ਹੈ, ਜਿਸ ਵਿਚ ਉਸ ਦਾ ਰਿਕਾਰਡ 3-3 ਦਾ ਹੈ। ਇਹ ਉਸ ਦੀ ਲਗਾਤਾਰ ਚੌਥੀ ਹਾਰ ਸੀ ਤੇ ਇਸ ਤੋਂ ਪਹਿਲਾਂ ਉਸ ਨੂੰ ਨਵੰਬਰ 2017 ਵਿਚ ਹਾਰ ਮਿਲੀ ਸੀ। ਵਿਕਾਸ ਨੇ ਮਹਾਨ ਬਾਬ ਅਰੂਮ ਦੇ ਟਾਪ ਰੈਂਕਸ ਪ੍ਰਮੋਸ਼ਨਸ ਨਾਲ ਕਰਾਰ ਕੀਤਾ। ਉਸ ਨੇ ਛੇ ਦੌਰ ਦੇ ਸੁਪਰ ਵੈਲਟਰਵੇਟ ਮੁਕਾਬਲੇ ਵਿਚ ਡੈਬਿਊ ਕੀਤਾ। ਨਿਊਯਾਰਕ ਦੇ ਸਟੋਨ ਰਿਜ਼ਾਰਟ ਕੈਸੀਨੋ ਵਿਚ ਹਾਲਾਂਕਿ ਇਹ ਬਾਊਟ ਸ਼ੁੱਕਰਵਾਰ ਰਾਤ ਤਕ ਸਿਰਫ ਦੋ ਰਾਊਂਡ ਤਕ ਹੀ ਚੱਲੀ। ਵਿਕਾਸ ਨੇ ਬਾਊਟ ਤੋਂ ਬਾਅਦ ਟਵੀਟ ਕੀਤਾ, ''ਮੈਂ ਆਪਣੀ ਡੈਬਿਊ ਬਾਊਟ ਜਿੱਤ ਲਈ। ਤੁਹਾਡੇ ਸਾਰਿਆਂ ਦੇ ਸਮਰਥਨ ਦਾ ਧੰਨਵਾਦੀ ਹਾਂ।''
ਐਂਕ੍ਰੀਡਿਟੇਸ਼ਨ ਕਾਰਡ ਨਾ ਹੋਣ ਕਾਰਨ ਸੁਰੱਖਿਆ ਗਾਰਡ ਨੇ ਫੈਡਰਰ ਨੂੰ ਰੋਕਿਆ (video)
NEXT STORY