ਮੈਲਬੋਰਨ- ਟੈਨਿਸ ਦੇ ਆਲ ਟਾਈਮ ਮਹਾਨ ਖਿਡਾਰੀਆਂ ਵਿਚੋਂ ਇਕ ਰੋਜਰ ਫੈਡਰਰ ਨੂੰ ਉਸ ਸਮੇਂ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਆਸਟਰੇਲੀਅਨ ਓਪਨ ਦਾ ਐਂਕ੍ਰੀਡਿਟੇਸ਼ਨ ਕਾਰਡ (ਮਾਨਤਾ ਪੱਤਰ) ਨਾ ਹੋਣ ਕਾਰਨ ਸੁਰੱਖਿਆ ਗਾਰਡ ਨੇ ਉਸ ਨੂੰ ਰੋਕ ਲਿਆ। ਹਾਲਾਂਕਿ ਫੈਡਰਰ ਨੇ ਵੀ ਸੁਰੱਖਿਆ ਗਾਰਡ ਦਾ ਸਨਮਾਨ ਕੀਤਾ ਤੇ ਉਥੇ ਹੀ ਰੁਕ ਗਿਆ। ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਫੈਡਰਰ ਦੇ ਕੋਚਿੰਗ ਦਲ ਦਾ ਇਕ ਮੈਂਬਰ ਉਸ ਦੇ ਕਾਰਡ ਨਾਲ ਪਹੁੰਚਿਆ, ਜਿਸ ਤੋਂ ਬਾਅਦ ਹੀ ਫੈਡਰਰ ਨੂੰ ਅੰਦਰ ਜਾਣ ਦੀ ਮਨਜ਼ੂਰੀ ਮਿਲੀ। ਸੁਰੱਖਿਆ ਗਾਰਡ ਵਲੋਂ ਫੈਡਰਰ ਨੂੰ ਰੋਕਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਲੋਕ ਸੁਰੱਖਿਆ ਗਾਰਡ ਤੇ ਫੈਡਰਰ ਦੋਵਾਂ ਦੇ ਵਤੀਰੇ ਦੀ ਸ਼ਲਾਘਾ ਕਰ ਰਹੇ ਹਨ।
ਕੋਚ ਨੂੰ ਬੋਲੇ ਧੋਨੀ, 'ਬਾਲ ਲੈ ਲੋ, ਨਹੀਂ ਤਾਂ ਕਹਿਣਗੇ ਰਿਟਾਇਰਮੈਂਟ ਲੈ ਰਿਹਾ ਹੈ' (video)
NEXT STORY