ਲੰਡਨ– ਵਿਲਲਾਰੀਆਲ ਨੇ ਸੈਮੀਫਾਈਨਲ ਦੇ ਦੂਜੇ ਗੇੜ ਵਿਚ ਆਰਸਨੈੱਲ ਨੂੰ ਗੋਲ ਰਹਿਤ ਬਰਾਬਰੀ ’ਤੇ ਰੋਕ ਕੇ ਕੁਲ 2-1 ਦੀ ਜਿੱਤ ਦੇ ਨਾਲ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਪ੍ਰਵੇਸ਼ ਕਰ ਲਿਆ ਹੈ। ਵਿਲਲਾਰੀਆਲ ਫਾਈਨਲ ਵਿਚ ਮਾਨਚੈਸਟਰ ਯੂਨਾਈਟਿਡ ਨਾਲ ਭਿੜੇਗਾ। ਫਾਈਨਲ 26 ਮਈ ਨੂੰ ਪੋਲੈਂਡ ਵਿਚ ਖੇਡਿਆ ਜਾਵੇਗਾ। ਵਿਲਲਾਰੀਆਲ ਨੇ ਆਰਸਨੈੱਲ ਵਿਰੁੱਧ ਪਹਿਲੇ ਗੇੜ ਵਿਚ 2-1 ਨਾਲ ਜਿੱਤ ਦਰਜ ਕੀਤੀ ਸੀ, ਜਿਹੜੀ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਈ।
ਇਹ ਖ਼ਬਰ ਪੜ੍ਹੋ- ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ

ਵਿਲਲਾਰੀਆਲ ਦਾ ਕੋਚ ਉਨਾਈ ਐਮਰੀ ਇਸ ਤਰ੍ਹਾਂ ਨਾਲ ਯੂਰੋਪਾ ਲੀਗ ਵਿਚ ਚੌਥੇ ਖਿਤਾਬ ਤੋਂ ਸਿਰਫ ਇਕ ਕਦਮ ਦੂਰ ਹੈ। ਉਸਦੇ ਰਹਿੰਦੇ ਹੋਏ ਸੇਵਿਲਾ ਨੇ ਲਗਾਤਾਰ ਤਿੰਨ ਖਿਤਾਬ ਜਿੱਤੇ ਸਨ। ਐਮਰੀ ਇਸ ਤੋਂ ਪਹਿਲਾਂ ਆਰਸਨੈੱਲ ਦਾ ਕੋਚ ਸੀ। ਪਿਛਲੇ ਸੈਸ਼ਨ ਵਿਚ ਆਰਸਨੈੱਲ ਨੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਉਸਦੇ ਰਹਿੰਦਿਆਂ ਆਰਸਨੈੱਲ ਦੋ ਸਾਲ ਪਹਿਲਾਂ ਯੂਰੋਪਾ ਲੀਗ ਦੇ ਫਾਈਨਲ ਵਿਚ ਪਹੁੰਚਿਆ ਸੀ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ’ਚ ਸੋਨ ਤਮਗਾ ਸਾਡਾ ਮੁੱਖ ਟੀਚਾ : ਹਾਕੀ ਮਿਡਫੀਲਡਰ ਪਾਲ
NEXT STORY