ਕੋਲਕਾਤਾ— ਸਪਿਨਰ ਵਿਨੇ ਚੌਧਰੀ (62 ਦੌੜਾਂ 'ਤੇ 6 ਵਿਕਟਾਂ) ਦੀ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਨਾਲ ਪੰਜਾਬ ਨੇ ਰਣਜੀ ਟਰਾਫੀ ਇਲੀਟ ਗਰੁੱਪ-ਬੀ ਦੇ ਮੈਚ ਵਿਚ ਸੋਮਵਾਰ ਪਹਿਲੇ ਦਿਨ ਇਥੇ ਬੰਗਾਲ ਦੀ ਪਹਿਲੀ ਪਾਰੀ ਨੂੰ 187 ਦੌੜਾਂ 'ਤੇ ਢੇਰ ਕਰ ਦਿੱਤਾ।
ਦਿਨ ਦੀ ਖੇਡ ਖਤਮ ਹੋਣ ਤਕ ਪੰਜਾਬ ਨੇ 2 ਵਿਕਟਾਂ ਦੇ ਨੁਕਸਾਨ 'ਤੇ 47 ਦੌੜਾਂ ਬਣਾ ਲਈਆਂ। ਸ਼ੁਭਮਨ ਗਿੱਲ 36 ਤੇ ਅਨਮੋਲਪ੍ਰੀਤ ਸਿੰਘ 1 ਦੌੜ 'ਤੇ ਬੱਲੇਬਾਜ਼ੀ ਕਰ ਰਹੇ ਹਨ। ਬੰਗਾਲ ਲਈ ਦੋਵੇਂ ਵਿਕਟਾਂ ਮੁਕੇਸ਼ ਕੁਮਾਰ ਨੇ ਲਈਆਂ। ਉਸ ਨੇ ਪਾਰੀ ਦੇ 15ਵੇਂ ਓਵਰ ਦੀਆਂ ਆਖਰੀ ਦੋ ਗੇਂਦਾਂ 'ਤੇ ਜੀਵਨਜੋਤ ਸਿੰਘ (10) ਤੇ ਮਯੰਕ ਮਾਰਕੰਡੇ (0) ਦੀ ਵਿਕਟ ਲਈ ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਾਲ ਦੀ ਸ਼ੁਰੂਆਤ ਖਰਾਬ ਰਹੀ ਤੇ 53 ਦੌੜਾਂ ਤਕ ਅੱਧੀ ਟੀਮ ਪੈਵੇਲੀਅਨ ਪਰਤ ਗਈ। ਸੁਦੀਪ ਚੈਟਰਜੀ (52) ਨੇ ਇਸ ਤੋਂ ਬਾਅਦ ਸ਼੍ਰੀਵਤਸ ਗੋਸਵਾਮੀ (57) ਨਾਲ 65 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੇ ਸਕੋਰ ਨੂੰ 118 ਤਕ ਪਹੁੰਚਾਇਆ। ਇਸ ਸਾਂਝੇਦਾਰੀ ਦੇ ਟੁੱਟਣ ਦੇ ਗੋਸਵਾਮੀ ਨੇ ਬਾਅਦ ਵਿਚ 9ਵੇਂ ਤੇ ਦਸਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕ੍ਰਮਵਾਰ ਪ੍ਰਦੀਪਤਾ ਪ੍ਰਮਾਣਿਕ (19) ਤੇ ਅਸ਼ੋਕ ਡਿੰਡਾ (18) ਨਾਲ ਮਿਲ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।
ਸ਼ਰਾਬ ਪੀ ਕੇ ਗਾਲੀ-ਗਲੋਚ ਕਰਨ ਦੇ ਦੋਸ਼ 'ਚ ਰੂਨੀ ਗ੍ਰਿਫਤਾਰ
NEXT STORY