ਨਵੀਂ ਦਿੱਲੀ (ਬਿਊਰੋ) - ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ 'ਚ ਫਾਈਨਲ 'ਚ ਥਾਂ ਬਣਾਈ ਸੀ ਅਤੇ ਉਸ ਨੂੰ ਸੋਨ ਤਗ਼ਮਾ ਜਿੱਤਣ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਸ ਦੇ ਨਾਲ-ਨਾਲ ਪੂਰਾ ਦੇਸ਼ ਜਿੱਤ ਦੀ ਤਿਆਰੀ ਕਰ ਰਿਹਾ ਸੀ ਪਰ ਫਾਈਨਲ ਮੈਚ ਤੋਂ ਪਹਿਲਾਂ ਇਕ ਘਟਨਾ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ।
ਨਿਯਮਾਂ ਮੁਤਾਬਕ, ਵਜ਼ਨ ਦੌਰਾਨ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ) ਨੇ ਉਸ ਨੂੰ ਅਯੋਗ ਕਰਾਰ ਦਿੱਤਾ। ਇਸ ਫ਼ੈਸਲੇ ਕਾਰਨ ਉਹ ਨਾ ਸਿਰਫ਼ ਫਾਈਨਲ ਮੁਕਾਬਲੇ ਤੋਂ ਬਾਹਰ ਹੋ ਗਈ, ਸਗੋਂ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਮੌਕਾ ਵੀ ਗੁਆ ਬੈਠੀ। ਵਿਨੇਸ਼ ਨੇ ਇਸ ਫ਼ੈਸਲੇ ਖ਼ਿਲਾਫ਼ ਖੇਡਾਂ ਦੀ ਸਭ ਤੋਂ ਵੱਡੀ ਅਦਾਲਤ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀ. ਏ. ਐੱਸ.) 'ਚ ਅਪੀਲ ਕੀਤੀ ਪਰ ਮਾਮਲਾ ਸਿਰੇ ਨਹੀਂ ਚੜ੍ਹਿਆ। ਨਤੀਜਾ ਇਹ ਹੋਇਆ ਕਿ ਉਸ ਨੂੰ ਪੈਰਿਸ ਤੋਂ ਖਾਲੀ ਹੱਥ ਪਰਤਣਾ ਪਿਆ। ਹਾਲਾਂਕਿ ਹੁਣ ਖਾਲੀ ਹੱਥ ਪਰਤਣ ਦਾ ਦਰਦ ਚਾਂਦੀ ਨਾਲ ਨਹੀਂ ਸਗੋਂ ਸੋਨੇ ਨਾਲ ਦੂਰ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...
ਪਿੰਡ ਵਾਸੀਆਂ ਨੇ ਦਿੱਤਾ ਗੋਲਡ ਮੈਡਲ
ਵਿਨੇਸ਼ ਫੋਗਾਟ ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਆਈ. ਓ. ਸੀ. ਦੇ ਫੈਸਲੇ ਵਿਰੁੱਧ ਸੀ. ਏ. ਐੱਸ. 'ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਆਪਣੀ ਪਟੀਸ਼ਨ 'ਚ ਸਾਂਝੀ ਚਾਂਦੀ ਦੀ ਮੰਗ ਕੀਤੀ ਸੀ। ਹਾਲਾਂਕਿ, CAS ਨੇ ਯੂਨਾਈਟਿਡ ਵਰਲਡ ਰੈਸਲਿੰਗ (UWW) ਅਤੇ IOC ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ। ਇਸ ਫ਼ੈਸਲੇ ਤੋਂ ਵਿਨੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਉਹ ਚਾਂਦੀ ਦਾ ਤਗਮਾ ਨਾ ਮਿਲਣ 'ਤੇ ਦੁਖੀ ਸੀ, ਜਿਸ ਦਾ ਉਸ ਨੇ ਜ਼ਿਕਰ ਵੀ ਕੀਤਾ। ਭਾਰਤੀ ਪਹਿਲਵਾਨ ਨੂੰ ਉਦਾਸ ਦੇਖ ਕੇ ਹਰਿਆਣਾ ਦੀ ਖਾਪ ਪੰਚਾਇਤ ਨੇ ਉਸ ਨੂੰ ਸੋਨ ਤਗਮੇ ਨਾਲ ਸਨਮਾਨਿਤ ਕਰਨ ਦਾ ਵਾਅਦਾ ਕੀਤਾ ਸੀ। ਅਜਿਹੇ 'ਚ ਜਿਵੇਂ ਹੀ ਵਿਨੇਸ਼ ਪੈਰਿਸ ਤੋਂ ਆਪਣੇ ਪਿੰਡ ਬਲਾਲੀ ਪਹੁੰਚੀ ਤਾਂ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....
ਵਿਨੇਸ਼ ਲਈ ਸਨਮਾਨ ਸਮਾਰੋਹ
ਵਿਨੇਸ਼ ਆਮ ਤੌਰ 'ਤੇ 53 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲੈਂਦੀ ਸੀ ਪਰ ਇਸ ਵਾਰ ਪੈਰਿਸ ਓਲੰਪਿਕ 'ਚ ਉਸ ਨੇ 50 ਕਿਲੋਗ੍ਰਾਮ ਵਰਗ 'ਚ ਕੁਸ਼ਤੀ ਕੀਤੀ। ਇਸ ਦੇ ਬਾਵਜੂਦ ਉਸ ਨੇ ਵਿਸ਼ਵ ਦੇ ਨੰਬਰ 1 ਪਹਿਲਵਾਨ ਯੂਈ ਸੁਸਾਕੀ ਨੂੰ ਹਰਾਇਆ ਪਰ ਉਸ ਨੂੰ ਆਪਣਾ ਵਜ਼ਨ ਬਰਕਰਾਰ ਰੱਖਣ ਲਈ ਕਾਫ਼ੀ ਮਿਹਨਤ ਕਰਨੀ ਪਈ। ਫਾਈਨਲ ਤੋਂ ਪਹਿਲਾਂ ਅਚਾਨਕ ਉਸ ਦਾ ਭਾਰ ਆਮ ਨਾਲੋਂ ਵੱਧ ਹੋ ਗਿਆ, ਜਿਸ ਨੂੰ ਘਟਾਉਣ ਲਈ ਉਹ ਸਾਰੀ ਰਾਤ ਬਿਨਾਂ ਕੁਝ ਖਾਧੇ-ਪੀਏ ਪਸੀਨਾ ਵਹਾਉਂਦੀ ਰਹੀ। ਇਸ ਦੇ ਬਾਵਜੂਦ ਉਸ ਨੂੰ ਮੁਕਾਬਲੇ ਤੋਂ ਬਾਹਰ ਹੋਣਾ ਪਿਆ।
ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਖਾਪ ਪੰਚਾਇਤ ਨੇ ਗੋਲਡ ਮੈਡਲ ਦੇਣ ਦਾ ਫ਼ੈਸਲਾ ਕੀਤਾ ਸੀ। ਉਹ 17 ਅਗਸਤ ਨੂੰ ਦਿੱਲੀ ਏਅਰਪੋਰਟ 'ਤੇ ਉਤਰੀ ਸੀ। ਇਸ ਤੋਂ ਬਾਅਦ ਉਹ 13 ਘੰਟੇ ਦਾ ਸਫ਼ਰ ਕਰਕੇ ਆਪਣੇ ਪਿੰਡ ਪਹੁੰਚੀ। ਵਿਨੇਸ਼ ਲਈ ਉਸ ਦੇ ਪਿੰਡ 'ਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਉਸ ਨੂੰ ਸੋਨ ਤਮਗਾ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖੇਡ ਜਗਤ ਨੂੰ ਵੱਡਾ ਝਟਕਾ, 28 ਸਾਲਾਂ ਖਿਡਾਰੀ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ
NEXT STORY