ਨਵੀਂ ਦਿੱਲੀ- ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾ ਜੇਤੂ ਵੀਰ ਦੇਵ ਗੁਲੀਆ ਹੰਗਰੀ ਦੇ ਬੁਡਾਪੇਸਟ ਵਿਚ ਅੰਡਰ-23 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਵਿਚ 79 ਕਿ. ਗ੍ਰਾ. ਭਾਰ ਵਰਗ ਵਿਚ ਕਾਂਸੀ ਤਮਗੇ ਲਈ ਲੜੇਗਾ। 79 ਕਿ. ਗ੍ਰਾ. ਵਿਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾ ਜੇਤੂ ਵੀਰ ਦੇਵ ਗੁਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਸ ਨੂੰ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਗੁਲੀਆ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਚੀਨ ਦੇ ਲਿਗਾਨ ਚਾਈ ਨੂੰ 7-2 ਨਾਲ ਤੇ ਕੁਆਰਟਰ ਫਾਈਨਲ ਵਿਚ ਮੰਗੋਲੀਆ ਦੇ ਬਾਤਜੁਲ ਦਾਮਜਿਨ ਨੂੰ 12-1 ਨਾਲ ਹਰਾਇਆ। ਭਾਰਤੀ ਪਹਿਲਵਾਨ ਨੂੰ ਸੈਮੀਫਾਈਨਲ ਵਿਚ ਅਜ਼ਰਬੈਜਾਨ ਦੇ ਅਬੂਬਕਰ ਅਬਾਕਾਰੋਵ ਤੋਂ 1-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗੁਲੀਆ ਹੁਣ ਕਾਂਸੀ ਤਮਗੇ ਲਈ ਮੈਦਾਨ ਵਿਚ ਉਤਰੇਗਾ।
ਜੂਨੀਅਰ ਏਸ਼ੀਆਈ ਚੈਂਪੀਅਨ ਤੇ ਦੂਜਾ ਦਰਜਾ ਪ੍ਰਾਪਤ ਸ਼ਰਵਣ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਕਜ਼ਾਕਿਸਤਾਨ ਦੇ ਰਿਫਤ ਸੈਬੋਤਾਲੋਵ ਨੂੰ ਸਖਤ ਸੰਘਰਸ਼ ਵਿਚ 8-6 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਥੇ ਉਸ ਨੂੰ ਫਰਾਂਸ ਦੇ ਇਲਮੈਨ ਮੁਖਤਾਰੋਵ ਹੱਥੋਂ 6-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁਖਤਾਰੋਵ ਦੇ ਸੈਮੀਫਾਈਨਲ ਵਿਚ ਹਾਰ ਜਾਣ ਨਾਲ ਸ਼ਰਵਣ ਦੀਆਂ ਰੇਪਚੇਜ਼ ਵਿਚ ਉਤਰਨ ਦੀਆਂ ਉਮੀਦਾਂ ਟੁੱਟ ਗਈਆਂ।
ਸ਼ਤਰੰਜ : ਕਾਰਲਸਨ ਤੇ ਵੇਸਲੀ ਸੋ ਨੇ ਬਣਾਈ ਬੜ੍ਹਤ
NEXT STORY