ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਓਪਨਰ ਸ਼ਿਖਰ ਧਵਨ ਨੇ ਕੌਮਾਂਤਰੀ ਕ੍ਰਿਕਟ ਮੈਚ ਤੋਂ ਸੰਨਿਆਸ ਲੈਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਸ਼ੀਸ਼ ਨਹਿਰਾ ਨੂੰ ਉਸਦੇ ਘਰੇਲੂ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਬੁੱਧਵਾਰ ਨੂੰ ਭਾਵਨਾਤਮਕ ਵਿਦਾਇਗੀ ਦਿੱਤੀ। ਆਪਣਾ ਆਖਰੀ ਕੌਮਾਂਤਰੀ ਮੈਚ ਖੇਡਣ ਤੇ ਭਾਰਤ ਦੀ ਨਿਊਜ਼ੀਲੈਂਡ 'ਤੇ ਪਹਿਲੀ ਟੀ-20 ਜਿੱਤ ਤੋਂ ਬਾਅਦ ਨਹਿਰਾ ਨੇ ਪੂਰੀ ਟੀਮ ਦੇ ਨਾਲ ਮੈਦਾਨ ਦੇ ਚੱਕਰ ਲਗਾਏ ਤੇ ਦਰਸ਼ਕਾਂ ਦਾ ਪ੍ਰਣਾਮ ਸਵਿਕਾਰ ਕੀਤਾ। ਨਹਿਰਾ ਨਿਊਜ਼ੀਲੈਂਡ ਦੀ ਪਾਰੀ 'ਚ ਪਹਿਲਾ ਤੇ ਆਖਰੀ ਓਵਰ ਕਰਵਾਉਣ ਵਾਲੇ ਨਹਿਰਾ ਜਦੋਂ ਮੈਦਾਨ ਦਾ ਆਪਣਾ ਚੱਕਰ ਪੂਰਾ ਕਰ ਰਹੇ ਸਨ ਕਿ ਕਪਤਾਨ ਵਿਰਾਟ ਤੇ ਸ਼ਿਖਰ ਨੇ ਉਸ ਨੂੰ ਆਪਣੇ ਮੋਢਿਆਂ 'ਤੇ ਚੱਕ ਲਿਆ। ਨਹਿਰਾ ਦੇ ਲਈ ਇਹ ਬਹੁਤ ਹੀ ਸ਼ਾਨਦਾਰ ਪੱਲ ਸੀ। ਭਾਰਤ ਟੀਮ ਨੇ ਨਹਿਰਾ ਨੂੰ ਇਸ ਤਰ੍ਹਾਂ ਦਾ ਵਿਦਾਈ ਦਿੱਤੀ ਜੋ ਉਹ ਆਪਣੀ ਪੂਰੀ ਜ਼ਿੰਦਗੀ ਯਾਦ ਰੱਖਣਗੇ। ਵਿਰਾਟ ਤੇ ਸ਼ਿਖਰ ਨੇ ਜਦੋਂ ਨਹਿਰਾ ਨੂੰ ਮੋਢਿਆਂ 'ਤੇ ਚੱਕਿਆ ਤਾਂ ਉਹ ਪੱਲ ਯਾਦ ਆ ਗਿਆ ਜਦੋਂ ਕਈ ਸਾਲ ਪਹਿਲੇ ਮਹਾਨ ਲੈੱਗ ਸਪਿਨਰ ਤੇ ਕਪਤਾਨ ਅਨਿਲ ਕੁੰਬਲੇ ਨੇ ਇਸ ਮੈਦਾਨ 'ਤੇ ਜਦੋਂ ਸੰਨਿਆਸ ਲਿਆ ਸੀ ਉਦੋਂ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਇਕੱਲਿਆ ਮੋਢਿਆ 'ਤੇ ਚੱਕ ਕੇ ਮੈਦਾਨ ਦੇ ਚੱਕਰ ਲਗਾਏ ਸਨ।
ਇਸ ਵੀਡੀਓ 'ਚ ਹਾਰਦਿਕ ਨੇ ਫੜਿਆ ਜ਼ਬਰਦਸਤ ਕੈਚ, ਸਾਰੇ ਖਿਡਾਰੀ ਹੋ ਗਏ ਹੈਰਾਨ
NEXT STORY