ਨਵੀਂ ਦਿੱਲੀ– ਆਸਟਰੇਲੀਆਈ ਬੱਲੇਬਾਜ਼ ਤੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਉਸ ਨੂੰ ਇਕ ਸ਼ਾਨਦਾਰ ਇਨਸਾਨ ਦੱਸਿਆ। ਸਮਿਥ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ,‘‘ਮੈਂ ਉਸ ਨਾਲ (ਵਿਰਾਟ ਨਾਲ) ਮੈਦਾਨ ਦੇ ਬਾਹਰ ਕਈ ਵਾਰ ਗੱਲਬਾਤ ਕੀਤੀ ਹੈ ਤੇ ਹਾਲ ਦੇ ਦਿਨਾਂ ਵਿਚ ਕੁਝ ਸੰਦੇਸ਼ਾਂ ਦੇ ਰਾਹੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਵਿਚ ਚੀਜ਼ਾਂ ਕਿਵੇਂ ਚੱਲ ਰਹੀਆਂ ਹਨ। ਉਹ ਇਕ ਸ਼ਾਨਦਾਰ ਇਨਸਾਨ ਹੈ ਤੇ ਅਸੀਂ ਦੋਵੇਂ ਮੈਦਾਨ ’ਤੇ ਸਖਤ ਮਿਹਨਤ ਕਰਦੇ ਹਾਂ ਤੇ ਇਹ ਖੇਡ ਦਾ ਹਿੱਸਾ ਹੈ।’’
ਉਸ ਨੇ ਕਿਹਾ,‘‘ਵਿਸ਼ਵ ਕੱਪ ਦੌਰਾਨ ਵਿਰਾਟ ਨੇ ਜਿਸ ਤਰ੍ਹਾਂ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਇਸ਼ਾਰਾ ਕੀਤਾ ਸੀ ਕਿ ਉਹ ਮੇਰੇ ਤੇ ਡੇਵਿਡ ਵਾਰਨਰ ਲਈ ਬਹੁਤ ਹੀ ਰਾਹਤ ਭਰਿਆ ਸੀ। ਉਸ ਸਮੇਂ ਸਾਡੀ ਹੂਟਿੰਗ ਹੋ ਰਹੀ ਸੀ ਪਰ ਵਿਰਾਟ ਨੇ ਦਰਸ਼ਕਾਂ ਵੱਲ ਇਸ਼ਾਰਾ ਕੀਤਾ ਸੀ ਕਿ ਅਜਿਹਾ ਕਰਨਾ ਠੀਕ ਨਹੀਂ ਹੈ। ਮੈਂ ਇਸ ਨੂੰ ਲੈ ਕੇ ਉਸਦੀ ਸ਼ਲਾਘਾ ਕੀਤੀ ਤੇ ਉਸ ਨਾਲ ਇਹ ਗੱਲ ਬਿਨਾਂ ਝਿਜਕ ਸਾਂਝੀ ਕੀਤੀ।
Father's Day: ਪਿਤਾ ਦੀ ਇਸ ਸਲਾਹ ਨੇ ਬਣਾਇਆ ਸੀ ਸਚਿਨ ਨੂੰ ਮਹਾਨ ਕ੍ਰਿਕਟਰ
NEXT STORY