ਨਵੀਂ ਦਿੱਲੀ : ਸਚਿਨ ਤੇਂਦੁਲਕਰ ਨੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਲਿਖਿ ਕਿ ਤੁਹਾਡੀ ਸਲਾਹ ਮੈਨੂੰ ਹਮੇਸ਼ਾ ਯਾਦ ਰਹੇਗੀ ਕਿ ਸਭ ਤੋਂ ਪਹਿਲਾਂ ਚੰਗੇ ਵਿਅਕਤੀ ਬਣਨ ਦੀ ਕੋਸ਼ਿਸ਼ ਕਰੋ। ਹਰ ਚੀਜ਼ ਦੇ ਲਈ ਤੁਹਾਡਾ ਧੰਨਵਾਦ।
ਹਾਰਦਿਕ ਪੰਡਯਾ ਨੇ ਭਰਾ ਕਰੁਣਾਲ ਅਤੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਸਮਾਂ ਬੀਤ ਰਿਹਾ ਹੈ ਪਰ ਇਕ ਚੀਜ਼ ਹਮੇਸ਼ਾ ਰਹਿੰਦੀ ਹੈ ਉਹ ਹੈ ਤੁਹਾਡੇ ਪਿਤਾ ਦਾ ਪਿਆਰ ਅਤੇ ਸਮਰਥਨ। ਤੁਸੀਂ ਸਾਡੇ ਲਈ ਜਿੰਨੇ ਵੀ ਤਿਆਗ ਕੀਤੇ ਹਨ ਉਨ੍ਹਾਂ ਲਈ ਧੰਨਵਾਦ। ਮੈਂ ਹਮੇਸ਼ਾ ਉਸ ਲਈ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ ਅਤੇ ਹਮੇਸ਼ਾ ਤੁਹਾਡੇ ਚਿਹਰੇ 'ਤੇ ਖੁਸ਼ੀ ਬਣਾ ਕੇ ਰੱਖਣੀ ਦੀ ਕੋਸ਼ਿਸ਼ ਕਰਾਂਗਾ।
ਯੂਸਫ ਪਠਾਨ ਨੇ ਵੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਦੇ ਪਿਤਾ ਕੇਕ ਕੱਟਦੇ ਦਿਸ ਰਹੇ ਹਨ। ਤਸਵੀਰ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਕਿ ਮੈਂ ਖੁਸ਼ਕਿਸਮਤ ਵਾਲਾ ਹਾਂ ਕਿ ਮੈਨੂੰ ਇੰਨੇ ਚੰਗੇ ਪਿਤਾ ਮਿਲੇ ਹਨ। ਇਸ ਤਸਵੀਰ ਨੇ ਮੇਰੇ ਲਈ ਫਾਦਰਸ ਡੇਅ ਹੋਰ ਵੀ ਖਾਸ ਬਣਾ ਦਿੱਤਾ ਹੈ।
ਸ਼ਿਖਰ ਧਵਨ ਨੇ ਆਪਣੇ ਬੇਟੇ ਤੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਤੇ ਲਿਖਿਆ ਕਿ ਪਿਤਾ ਹਮੇਸ਼ਾ ਆਪਣੇ ਪਰਿਵਾਰ ਦੇ ਪਿੱਛੇ ਖੜੇ ਰਹਿੰਦੇ ਹਨ। ਮੇਰੇ ਪਿਤਾ ਨੇ ਵੀ ਹਮੇਸ਼ਾ ਮੇਰੇ ਸੁਪਨਿਆਂ ਵਿਚ ਮੇਰਾ ਸਾਥ ਦਿੱਤਾ ਹੈ। ਮੈਂ ਉਨ੍ਹਾਂ ਤੋਂ ਇਹ ਸਿੱਖਿਆ ਹੈ ਤੇ ਹੁਣ ਅੱਗੇ ਵੱਧ ਰਿਹਾ ਹਾਂ। ਮੈਂ ਹਾਂ ਜੀ ਬੋਲਣਾ, ਸਭ ਦੀ ਇੱਜ਼ਤ ਕਰਨਾ ਆਪਣੇ ਪਿਤਾ ਤੋਂ ਸਿੱਖਿਆ ਹੈ।
ਮਯੰਕ ਨੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਤੁਸੀਂ ਮੇਰੀ ਹਿੰਮਤ ਰਹੇ ਹੋ ਮੇਰੀ ਤਾਕਤ ਤੇ ਹਰ ਮੁਸ਼ਕਿਲ ਸਮੇਂ ਵਿਚ ਮੇਰੇ ਨਾਲ ਰਹੇ ਹੋ।
ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਵੀ ਆਪਣੇ ਪਿਤਾ ਦੇ ਨਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਦੋਵੇਂ ਆਪਣੇ ਪਰਿਵਾਰ ਵਿਚ ਦਿੱਸ ਰਹੇ ਹਨ। ਨਾਲ ਹੀ ਅਈਅਰ ਨੇ ਪਿਤਾ ਨੂੰ ਫਾਦਰਸ ਡੇਅ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਮਾਨਚੈਸਟਰ ਤੇ ਟੋਟੇਨਹੈਮ ਨੇ ਖੇਡਿਆ 1-1 ਦਾ ਡਰਾਅ
NEXT STORY