ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਰੌਸ਼ਨੀਆਂ ਦੇ ਤਿਊਹਾਰ ਦੀਵਾਲੀ ਦੀਆਂ ਪ੍ਰਸ਼ੰਸਕਾਂ ਨੂੰ ਵਧਾਈਆਂ ਦਿੱਤੀਆਂ ਹਨ। ਵਿਰਾਟ ਨੇ ਟਵਿੱਟਰ ਜ਼ਰੀਏ ਪ੍ਰਸ਼ੰਸਕਾਂ ਨੂੰ ਇਹ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਟਵੀਟ 'ਤੇ ਵਿਰਾਟ ਅਤੇ ਅਨੁਸ਼ਕਾ ਇਕੱਠੇ ਹਨ ਅਤੇ ਆਸਪਾਸ ਦੀਵਾਲੀ ਦੀ ਰੌਸ਼ਨੀ ਦੀ ਚਕਾਚੌਂਧ ਫੈਲੀ ਹੋਈ ਹੈ। ਵਿਰਾਟ ਨੇ ਆਪਣੇ ਸੰਦੇਸ਼ 'ਚ ਲਿਖਿਆ ਹੈ, ''ਸਾਡੇ ਘਰ ਤੋਂ ਹਰ ਕਿਸੇ ਨੂੰ ਖ਼ੁਸ਼ਹਾਲ ਅਤੇ ਸਮਰਿਧ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਹਰ ਕਿਸੇ ਲਈ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਰੱਬ ਦੀ ਕ੍ਰਿਪਾ ਤੁਹਾਡੇ 'ਤੇ ਬਣੀ ਰਹੇ।''
ਕ੍ਰਿਕਟ ਤੋਂ ਬ੍ਰੇਕ ਮਿਲਣ ਦੇ ਕਾਰਨ ਵਿਰਾਟ ਇਸ ਸਮੇਂ ਪਰਿਵਾਰ ਦੇ ਨਾਲ ਛੁੱਟੀਆਂ ਮਨਾ ਰਹੇ ਹਨ। ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਰਾਟ ਨੂੰ ਰੈਸਟ ਦਿੱਤਾ ਹੈ। ਵਿਰਾਟ ਦੀ ਗੈਰਮੌਜੂਦਗੀ 'ਚ ਰੋਹਿਤ ਸ਼ਰਮਾ ਇਸ ਸੀਰੀਜ਼ 'ਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ। ਵਿਰਾਟ ਕੋਹਲੀ ਨੇ ਪਿਛਲੇ ਕਈ ਸਾਲਾਂ ਤੋਂ ਆਪਣੇ ਪ੍ਰਦਰਸ਼ਨ ਨਾਲ ਅਰਬਾਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਉਨ੍ਹਾਂ ਦਾ ਨਾਂ ਵਿਸ਼ਵ ਕ੍ਰਿਕਟ ਦੇ ਮਹਾਨ ਖਿਡਾਰੀਆਂ 'ਚ ਸ਼ੁਮਾਰ ਹੁੰਦਾ ਹੈ।
ਬਾਲ ਟੈਂਪਰਿੰਗ: ਕ੍ਰਿਕਟ ਆਸਟ੍ਰੇਲੀਆ ਬੋਰਡ ਦੇ ਦੋ ਹੋਰ ਅਧਿਕਾਰੀਆਂ ਨੇ ਛੱਡਿਆ ਅਹੁਦਾ
NEXT STORY