ਨਵੀਂ ਦਿੱਲੀ— ਇੰਗਲੈਂਡ ਖਿਲਾਫ ਜਾਰੀ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼ਾਨਦਾਰ ਫਾਰਮ 'ਚ ਚਲ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਟੈਸਟ ਬੱਲੇਬਾਜ਼ੀ ਦੀ ਰੈਂਕਿੰਗ 'ਚ ਪਹਿਲਾ ਸਥਾਨ ਹਾਸਲ ਕਰ ਲਿਆ। ਕੋਹਲੀ ਨੇ ਤੀਜੇ ਟੈਸਟ ਦੀ ਪਹਿਲੀ ਪਾਰੀ 'ਚ 97 ਅਤੇ ਦੂਜੀ ਪਾਰੀ 'ਚ 103 ਦੌੜਾਂ ਬਣਾਈਆਂ। ਉਹ 937 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਹੈ। ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੀਆਂ ਦੋਹਾਂ ਪਾਰੀਆਂ 'ਚ 200 ਦੌੜਾਂ ਬਣਾ ਕੇ ਕੋਹਲੀ ਨੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ ਪਰ ਦੂਜੇ ਟੈਸਟ ਮੈਚ ਦੇ ਬਾਅਦ ਉਹ ਖਿਸਕ ਗਏ ਸਨ। ਵਿਰਾਟ ਕੋਹਲੀ ਦੀ ਬੱਲੇਬਾਜ਼ੀ ਨੂੰ ਦੇਖ ਪਾਕਿਸਤਾਨ ਦੇ ਓਪਨਰ ਫਖਰ ਜ਼ਮਾਨ ਵੀ ਕੋਹਲੀ ਦੇ ਮੁਰੀਦ ਹੋ ਗਏ ਹਨ। ਫਖਰ ਜ਼ਮਾਨ ਨੇ ਬਿਆਨ 'ਚ ਕਿਹਾ, ''ਮੌਜੂਦਾ ਦੌਰ 'ਚ ਵਿਰਾਟ ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼ ਹਨ ਅਤੇ ਉਨ੍ਹਾਂ ਤੋਂ ਹਮੇਸ਼ਾ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ।''
ਫਖਰ ਜ਼ਮਾਨ ਨੇ ਕਿਹਾ, ''ਇਸ ਸਮੇਂ ਵਿਰਾਟ ਕੋਹਲੀ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਜਦਕਿ ਸਾਲ 2014 'ਚ ਉਹ ਇੰਗਲੈਂਡ ਦੌਰੇ 'ਤੇ ਬਿਲਕੁਲ ਫਲਾਪ ਰਹੇ ਸਨ। ਉਨ੍ਹਾਂ ਨੇ ਸਖਤ ਮਿਹਨਤ ਨਾਲ ਖ਼ੁਦ ਨੂੰ ਸਾਬਤ ਕੀਤਾ ਹੈ ਅਤੇ ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਸ਼ਵ ਦੇ ਸਾਰੇ ਬੱਲੇਬਾਜ਼ਾਂ ਲਈ ਇਕ ਉਦਾਹਰਨ ਹੈ। ਵਿਰਾਟ ਕੋਹਲੀ ਦੀ ਬੱਲੇਬਾਜ਼ੀ ਨੂੰ ਦੇਖ ਕੇ ਮੈਨੂੰ ਵੀ ਕਾਫੀ ਮਦਦ ਮਿਲੀ। ਜਦੋਂ ਵੀ ਉਹ ਮੈਦਾਨ 'ਤੇ ਬੱਲੇਬਾਜ਼ੀ ਕਰਨ ਆਉਂਦੇ ਹਨ ਤਾਂ ਵਿਰੋਧੀ ਟੀਮ ਦੇ ਅੰਦਰ ਇਕ ਵਖਰਾ ਡਰ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਦਾ ਕੋਈ ਖਿਡਾਰੀ ਵਿਰਾਟ ਕੋਹਲੀ ਦੀ ਸ਼ਲਾਘਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਦਿੱਗਜ ਖਿਡਾਰੀ ਵਿਰਾਟ ਦੀ ਕਾਬਲੀਅਤ ਦਾ ਲੋਹਾ ਮੰਨ ਚੁੱਕੇ ਹਨ।
ਏਸ਼ੀਆਈ ਖੇਡਾਂ : ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ 'ਚ ਜਿੱਤਿਆ ਕਾਂਸੀ ਤਮਗਾ
NEXT STORY