ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਖੇਡੇ ਜਾਣ ਵਾਲੇ ਟੀ-20 ਕੌਮਾਂਤਰੀ ਲੜੀ ਦੇ ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਤਿੰਨੇ ਫਾਰਮੈਟਾਂ 'ਚ ਆਪਣੀ ਸਮਰਥਾ ਦਿਖਾਉਣ ਦਾ ਸਮਾਂ ਆ ਗਿਆ ਹੈ। ਤਜਰਬੇਕਾਰ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ ਜਿਸ ਨਾਲ ਪੰਤ ਤਿੰਨੇ ਫਾਰਮੈਟਾਂ 'ਚ ਪਸੰਦੀਦਾ ਬਦਲ ਬਣ ਗਿਆ ਹੈ ਅਤੇ ਚੋਣ ਕਮੇਟੀ ਵੱਲੋਂ ਵੈਸਟਇੰਡੀਜ਼ ਦੌਰੇ ਦੇ ਲਈ ਟੀਮ 'ਚ ਚੁਣੇ ਜਾਣ ਦੇ ਬਾਅਦ ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਸੀ।

ਕੋਹਲੀ ਨੇ ਮੈਚ ਦੀ ਪੂਰਬਲੀ ਸ਼ਾਮ 'ਤੇ ਸ਼ੁੱਕਰਵਾਰ ਨੂੰ ਕਿਹਾ, ''ਇਹ ਰਿਸ਼ਭ ਪੰਤ ਜਿਹੇ ਖਿਡਾਰੀ ਲਈ ਬਹੁਤ ਚੰਗਾ ਮੌਕਾ ਹੈ। ਜੇਕਰ ਉਹ ਆਪਣੇ ਅਕਸ ਮੁਤਾਬਕ ਪ੍ਰਦਰਸ਼ਨ ਕਰਦਾ ਹੈ ਤਾਂ ਉਹ ਅਸਲ 'ਚ ਬਹੁਤ ਸਾਰੇ ਮੈਚ ਖੇਡ ਸਕਦਾ ਹੈ, ਉਸ ਨੂੰ ਇਸ ਪੱਧਰ 'ਤੇ ਆਪਣੀ ਸਮਰਥਾ ਦਿਖਾਉਣੀ ਹੋਵੇਗੀ।'' ਭਾਰਤੀ ਕਪਤਾਨ ਨੇ ਕਿਹਾ, ''ਸਾਨੂੰ ਉਸ ਦੀ ਸਮਰਥਾ ਬਾਰੇ ਪਤਾ ਹੈ ਅਤੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਉਹ ਭਾਰਤੀ ਟੀਮ ਲਈ ਚੰਗਾ ਪ੍ਰਦਰਸ਼ਨ ਕਰੇ। ਐੱਮ.ਐੱਸ. ਧੋਨੀ ਦਾ ਤਜਰਬਾ ਇਕ ਬਹੁਤ ਹੀ ਮਹੱਤਵਪੂਰਨ ਕਾਰਕ ਹੈ, ਪਰ ਇਨ੍ਹਾਂ ਯੁਵਾ ਖਿਡਾਰੀਆਂ ਲਈ ਸ਼ਾਨਦਾਰ ਮੌਕਾ ਹੈ ਜਿਸ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।'' ਇਸ ਤੋਂ ਪਹਿਲਾਂ ਕੋਹਲੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਦੌਰਾ ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਖਿਡਾਰੀਆਂ ਲਈ ਵੀ ਇਕ ਚੰਗਾ ਮੌਕਾ ਹੈ ਜਿਸ ਦੇ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।''
ਕੋਹਲੀ ਨੇ ਪ੍ਰਗਟਾਇਆ ਦੁੱਖ, ਕਿਹਾ- ਹਰ ਰੋਜ਼ ਚੁੱਭਦੀ ਹੈ ਵਰਲਡ ਕੱਪ ਦੀ ਹਾਰ
NEXT STORY