ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਦੀ ਹਾਰ ਨਾਲ ਲਗਾਤਾਰ ਭਾਰਤੀ ਟੀਮ ਸਵਾਲਾਂ ਦੇ ਘੇਰੇ 'ਚ ਹੈ। ਟੀਮ ਚੋਣ ਤੋਂ ਲੈ ਕੇ ਖਿਡਾਰੀ ਦੇ ਪ੍ਰਦਰਸ਼ਨ ਨੂੰ ਲੈ ਕੇ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਵਿਰਾਟ ਕੋਹਲੀ ਦੀ ਕਪਤਾਨੀ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਖ਼ਬਰਾਂ ਮੁਤਾਬਕ ਅਜਿਹੀਖਬਰ ਆ ਰਹੀ ਹੈ ਕਿ ਟੀਮ 'ਚ ਕੁਝ ਵੀ ਠੀਕ ਨਹੀਂ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀਮ ਦੇ ਖਿਡਾਰੀ ਦੋ ਗੁਟਾਂ 'ਚ ਵੰਡੇ ਹੋਏ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਿਚਾਲੇ ਮਤਭੇਦ ਦੀਆਂ ਗੱਲਾਂ ਹੋ ਰਹੀਆਂ ਹਨ। ਟੀਮ ਇੰਡੀਆ ਦੇ ਇਕ ਖਿਡਾਰੀ ਦੇ ਹਵਾਲੇ ਤੋਂ ਸਾਹਮਣੇ ਆਈ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਟੀਮ 'ਚ ਇਕ ਗੁਟ ਕਪਤਾਨ ਵਿਰਾਟ ਕੋਹਲੀ ਦਾ ਹੈ ਤਾਂ ਦੂਜੇ ਗੁਟ ਦੇ ਖਿਡਾਰੀ ਉਪ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਹਨ। ਰਿਪੋਰਟ ਮੁਤਾਬਕ ਵਿਰਾਟ ਕੋਹਲੀ ਅਤੇ ਕੋਚ ਟੀਮ ਦੀ ਚੋਣ 'ਚ ਆਪਣੀ ਮਨਮਰਜ਼ੀ ਕਰਦੇ ਹਨ। ਕੋਹਲੀ ਨੇ ਕੇ.ਐੱਲ. ਰਾਹੁਲ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਲਗਾਤਾਰ ਟੀਮ 'ਚ ਬਾਣਏ ਰਖਿਆ, ਜਦਕਿ ਅੰਬਾਇਤੀ ਰਾਇਡੂ ਦੀਆਂ ਕੁਝ ਖ਼ਰਾਬ ਪਾਰੀਆਂ ਦੇ ਬਾਅਦ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ।

ਇਸ 'ਚ ਅੱਗੇ ਕਿਹਾ ਗਿਆ ਹੈ ਕਿ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਜਿਹੇ ਖਿਡਾਰੀਆਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਖਿਡਾਰੀਆਂ ਦੀ ਚੋਣ 'ਚ ਹਮੇਸ਼ਾ ਪਰੇਸ਼ਾਨੀ ਹੁੰਦੀ ਰਹਿੰਦੀ ਹੈ। ਦੱਖਣੀ ਅਫਰੀਕਾ ਅਤੇ ਇੰਗਲੈਂਡ ਤੋਂ ਟੈਸਟ ਸੀਰੀਜ਼ ਹਾਰ ਦੇ ਬਾਅਦ ਵੀ ਕਪਤਾਨ ਵਿਰਾਟ ਕੋਹਲੀ ਨਾਲ ਕੋਈ ਗੱਲ ਨਹੀਂ ਕੀਤੀ ਗਈ। ਇਸ ਦੀ ਇਕ ਵੱਡੀ ਵਜ੍ਹਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਕ੍ਰਿਕਟ ਪ੍ਰਸ਼ਾਸਕ ਕਮੇਟੀ (ਸੀ.ਓ.ਏ.) ਦੇ ਚੇਅਰਮੈਨ ਵਿਨੋਦ ਰਾਏ ਵੀ ਹੋ ਸਕਦੇ ਹਨ ਜੋ ਕੋਹਲੀ ਨੂੰ ਸ਼ੁਰੂ ਤੋਂ ਹੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਹਰ ਫੈਸਲੇ ਦਾ ਸਨਮਾਨ ਕਰਦੇ ਹਨ।

ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦਾ ਵਰਲਡ ਕੱਪ 2019 'ਚ ਸਫਰ ਹੁਣ ਖ਼ਤਮ ਹੋ ਗਿਆ ਹੈ। ਇਸ ਵਾਰ ਵਰਲਡ ਕੱਪ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਮੰਨੀ ਜਾਣ ਵਾਲੀ ਟੀਮ ਭਾਰਤ ਦਾ ਸੈਮੀਫਾਈਨਲ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਪ੍ਰਸ਼ੰਸਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਦੂਜੇ ਪਾਸੇ ਕ੍ਰਿਕਟ ਦੇ ਦਿੱਗਜ ਵੀ ਭਾਰਤੀ ਟੀਮ 'ਚ ਕੁਝ ਬਦਲਾਅ ਦੀ ਮੰਗ ਕਰ ਰਹੇ ਹਨ। ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਚੌਥੇ ਨੰਬਰ ਦੀ ਬੱਲੇਬਾਜ਼ੀ ਰਹੀ ਹੈ, ਜੋ ਪੂਰੇ ਟੂਰਨਾਮੈਂਟ ਦੇ ਦੌਰਾਨ ਵੀ ਸੰਘਰਸ਼ ਕਰਦੀ ਨਜ਼ਰ ਆਈ।
BCCI ਸਾਬਕਾ ਸਕੱਤਰ ਸੰਜੈ ਜਗਦਾਲੇ ਨੇ ਅਜਿੰਕਯਾ ਰਹਾਨੇ ਨੂੰ ਦੱਸਿਆ ਨੰਬਰ 4 ਦਾ ਸਭ ਤੋਂ ਬਿਹਤਰ ਆਪਸ਼ਨ
NEXT STORY