ਲੰਡਨ— ਭਾਰਤ ਅਤੇ ਇੰਗਲੈਂਡ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਇਸ ਸੀਰੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਕਪਤਾਨ ਨੇ ਕਿਹਾ, ''ਸਾਡੇ ਕੋਲ ਟੈਸਟ ਮੈਚ ਜਿੱਤਣ ਲਈ ਤਜਰਬਾ, ਜਜ਼ਬਾ ਅਤੇ ਮਾਨਸਿਕ ਮਜ਼ਬੂਤੀ ਹੈ।

ਦੱਖਣੀ ਅਫਰੀਕਾ 'ਚ ਅਸੀਂ ਜਿਸ ਤਰ੍ਹਾਂ ਦੀ ਖੇਡ ਦਿਖਾਈ ਉਸ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਹੈ। ਅਸੀਂ ਮੁਸ਼ਕਲ ਹਾਲਾਤ 'ਚ ਖ਼ੁਦ ਨੂੰ ਪਰਖਨ ਨੂੰ ਲੈ ਕੇ ਤਿਆਰ ਹਾਂ। ਜ਼ਾਹਰ ਹੈ ਆਸਟਰੇਲੀਆ ਅਤੇ ਇੰਗਲੈਂਡ ਜਿਹੇ ਦੇਸ਼ਾਂ 'ਚ ਤੁਹਾਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।'' ਉਨ੍ਹਾਂ ਕਿਹਾ, ''ਇਹ ਕੋਈ ਮਤਲਬ ਨਹੀਂ ਰਖਦਾ ਕਿ ਤੁਸੀਂ ਟੂਰਨਾਮੈਂਟ ਜਿੱਤਣ ਦੇ ਦਾਅਵੇਦਾਰ ਹੋ ਜਾਂ ਕਮਜ਼ੋਰ ਟੀਮ ਹੋ। ਤੁਹਾਨੂੰ ਮੈਦਾਨ 'ਚ ਚੰਗਾ ਪ੍ਰਦਰਸ਼ਨ ਕਰਨਾ ਹੀ ਹੋਵੇਗਾ।
ਵੈਸਟ ਇੰਡੀਜ਼ ਦੇ ਇਸ ਗੇਂਦਬਾਜ਼ ਦਾ ਬਣਿਆ ਸੋਸ਼ਲ ਮੀਡੀਆ 'ਤੇ ਮਜ਼ਾਕ
NEXT STORY