ਨਵੀਂ ਦਿੱਲੀ— ਵਿਰਾਟ ਕੋਹਲੀ ਵੱਲੋਂ ਪ੍ਰਸ਼ੰਸਕ ਨੂੰ ਦੇਸ਼ ਛੱਡਣ ਲਈ ਕਹਿਣ ਵਾਲਾ ਬਿਆਨ ਲਗਾਤਾਰ ਸੁਰਖ਼ੀਆਂ 'ਚ ਬਣਿਆ ਹੋਇਆ ਹੈ। ਵਿਰਾਟ ਕੋਹਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਜਿਸ 'ਚ ਉਹ ਇਕ ਕ੍ਰਿਕਟ ਪ੍ਰਸ਼ੰਸਕ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ ਸਨ। ਇਕ ਭਾਰਤੀ ਪ੍ਰਸ਼ੰਸਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਉਹ ਭਾਰਤੀ ਖਿਡਾਰੀਆਂ ਤੋਂ ਜ਼ਿਆਦਾ ਆਸਟਰੇਲੀਆ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਪਸੰਦ ਕਰਦਾ ਹੈ। ਇਸ 'ਤੇ ਵਿਰਾਟ ਕੋਹਲੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਉਸ ਨੂੰ ਭਾਰਤੀ ਖਿਡਾਰੀ ਪਸੰਦ ਨਹੀਂ ਹੈ ਤਾਂ ਉਸ ਨੂੰ ਭਾਰਤ 'ਚ ਨਹੀਂ ਰਹਿਣਾ ਚਾਹੀਦਾ ਹੈ ਅਤੇ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ ਹੈ।

ਟੀਮ ਇੰਡੀਆ ਦੇ ਕਪਤਾਨ ਦੇ ਬਿਆਨ 'ਤੇ ਲਗਾਤਾਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਵਰਿੰਦਰ ਸਹਿਵਾਗ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ (ਵਿਰਾਟ ਕੋਹਲੀ) ਦੇ ਸੋਸ਼ਲ ਮੀਡੀਆ 'ਤੇ 2 ਕਰੋੜ 70 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਉਹ ਸੋਸ਼ਲ ਮੀਡੀਆ 'ਤੇ ਲਿਖੀਆਂ ਸਾਰੀਆਂ ਗੱਲਾਂ 'ਤੇ ਧਿਆਨ ਨਹੀਂ ਦੇ ਸਕਦੇ। ਸਹਿਵਾਗ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਉਹ ਉਨ੍ਹਾਂ ਦਾ ਫੈਸਲਾ ਹੈ ਪਰ ਇਕ ਸੈਲੀਬ੍ਰਿਟੀ ਦੇ ਤੌਰ 'ਤੇ ਸਾਡੇ 'ਤੇ ਆਮ ਲੋਕਾਂ ਤੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ। ਆਖ਼ਰਕਾਰ ਅਸੀਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਹੀ ਜਵਾਬ ਦਿੰਦੇ ਹਾਂ ਕਿਸੇ ਹੋਰ ਨੂੰ ਨਹੀਂ।
ਕੀ ਵਿਰਾਟ ਕੋਹਲੀ ਦੀ ਅਪੀਲ 'ਤੇ ਬਦਲ ਜਾਵੇਗੀ IPL ਦੀ ਤਾਰੀਖ ?
NEXT STORY