ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਇੰਗਲੈਂਡ ਦੀ ਬਾਰਮੀ ਆਰਮੀ ਵਲੋਂ 2017 ਅਤੇ 2018 ਦੇ 'ਇੰਟਰਨੈਸ਼ਨਲ ਪਲੇਅਰ ਆਫ ਦਾ ਏਅਰ' ਦੇ ਖਿਤਾਬ ਨਾਲ ਨਵਾਜ਼ਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਬੀ.ਸੀ.ਸੀ.ਆਈ ਨੇ ਬੁੱਧਵਾਰ ਰਾਤ ਟਵੀਟ ਕਰ ਕੇ ਦਿੱਤੀ। ਦੱਸ ਦਈਏ ਕਿ ਬਾਰਮੀ ਆਰਮੀ ਇੰਗਲੈਂਡ ਦੇ ਕ੍ਰਿਕਟਰਸ ਦਾ ਫੈਨ ਕਲੱਬ ਹੈ।
ਇਸ ਖਿਤਾਬ ਨਾਲ ਨਵਾਜ਼ੇ ਜਾਣ ਤੋਂ ਬਾਅਦ ਕਪਤਾਨ ਕੋਹਲੀ ਨੇ ਬਾਰਮੀ ਆਰਮੀ ਦੁਆਰਾ 2017 'ਚ ਟਵੀਟ ਕੀਤੇ ਗਏ ਇਕ ਵੀਡੀਓ 'ਚ ਕਿਹਾ ਸੀ ਕਿ ਬਾਰਮੀ ਆਰਮੀ ਹਮੇਸ਼ਾ ਆਪਣੀ ਟੀਮ ਨੂੰ ਪੂਰੇ ਜੋਸ਼ ਨਾਲ ਸਪੋਰਟ ਕਰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਇਸ ਫੈਨ ਕਲੱਬ ਵਲੋਂ ਇਹ ਅਵਾਰਡ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਕੋਹਲੀ ਨੇ ਇਸ ਗੱਲ ਲਈ ਸਭ ਦਾ ਧੰਨਵਾਦ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਇੰਗਲੈਂਡ ਦੌਰੇ 'ਚ ਉਮੀਦ ਹੈ ਕਿ ਉਹ ਉਨ੍ਹਾਂ ਨਾਲ ਮੁਲਾਕਾਤ ਵੀ ਕਰਣਗੇ।
ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਹਜੇ ਇੰਗਲੈਂਡ ਦੌਰੇ 'ਤੇ ਹੈ। ਭਾਰਤੀ ਟੀਮ ਇਗਲੈਂਡ ਦੀ ਟੀਮ ਨਾਲ 1 ਅਗਸਤ ਤੋਂ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਇਸ 'ਤੋਂ ਪਹਿਲਾਂ ਖੇਡੀ ਗਈ ਵਨ ਡੇ ਸੀਰੀਜ਼ ਇੰਗਲੈਂਡ ਨੇ ਭਾਰਤ ਨੂੰ 2-1 ਨਾਲ ਹਰਾ ਕੇ ਆਪਣੇ ਨਾਮ ਕਰ ਲਈ ਸੀ। ਭਾਰਤੀ ਕਪਤਾਨ ਕੋਹਲੀ ਨੇ ਇਸ ਦੌਰੇ 'ਚ ਇੰਗਲੈਂਡ ਖਿਲਾਫ ਲੀਡਰਜ਼ 'ਚ ਖੇਡੇ ਗਏ ਵਨ ਡੇ 'ਚ ਬਤੌਰ ਕਪਤਾਨ ਕੋਹਲੀ ਨੇ ਸਭ ਤੋਂ ਘੱਟ ਪਾਰੀਆਂ 'ਚ ਆਪਣੀਆਂ 3000 ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਲਿਸਟ 'ਚ ਉਨ੍ਹਾਂ ਨੇ ਸਾਊਥ ਅਫਰੀਕਾ ਦੇ ਸਾਬਕਾ ਕ੍ਰਿਕਟਰ ਏ.ਬੀ.ਡੀ ਵਿਲੀਅਰਸ ਨੂੰ ਪਿੱਛੇ ਛੱਡ ਦਿੱਤਾ ਸੀ।
ਭਾਰਤ ਦਾ ਸਾਹਮਣਾ ਵਿਸ਼ਵ ਜੂਨੀਅਰ ਸਕੁਐਸ਼ ਦੇ ਪ੍ਰੀ-ਕੁਆਰਟਰ 'ਚ ਪਾਕਿਸਤਾਨ ਨਾਲ
NEXT STORY